ਵੱਡੀ ਖਬਰ.. ਗੜ੍ਹਦੀਵਾਲਾ ਖੇਤਰ ‘ਚ ਕੋਰੋਨਾ ਨਾਲ ਹੋਇਆਂ 2 ਮੌਤਾਂ,ਵਿਭਾਗ ਦੀ ਨਿਗਰਾਨੀ ਹੋਏ ਅੰਤਿਮ ਸੰਸਕਾਰ


ਗੜ੍ਹਦੀਵਾਲਾ 24 ਅਪ੍ਰੈਲ (ਚੌਧਰੀ) : ਖੇਤਰ ਗੜ੍ਹਦੀਵਾਲਾ ਵਿਖੇ ਕੋਰੋਨਾ ਨਾਲ ਦੋ ਮੌਤਾਂ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਐਮ ਓ ਡਾ ਮਨੋਹਰ ਲਾਲ ਪੀ ਐਚ ਸੀ ਭੂੰਗਾ ਨੇ ਜਾਣਕਾਰੀ ਅਨੁਸਾਰ 53 ਸਾਲਾਂ ਵਿਅਕਤੀ ਨਿਵਾਸੀ ਲਿੱਟਾਂ ਜਿਸਦੀ ਮੌਤ 23 ਅਪ੍ਰੈਲ ਨੂੰ ਹੁਸ਼ਿਆਰਪੁਰ ਦੇ ਇੱਕ ਨਿੱਜੀ ਹਸਪਤਾਲ ਵਿਚ ਹੋਈ ਸੀ ਅਤੇ 72 ਸਾਲਾ ਵਿਅਕਤੀ ਨਿਵਾਸੀ  ਗੜ੍ਹਦੀਵਾਲਾ ਦੀ ਮੌਤ ਅੱਜ ਸਵੇਰੇ ਜਲੰਧਰ ਦੇ ਨਿੱਜੀ ਹਸਪਤਾਲ ਵਿਖੇ ਹੋਈ ਹੈ। ਦੋਵੇਂ ਵਿਅਕਤੀਆਂ ਦਾ ਅੰਤਿਮ ਸੰਸਕਾਰ ਵਿਭਾਗ ਦੀ ਨਿਗਰਾਨੀ ਵਿਚ ਕੀਤਾ ਗਿਆ ਹੈ। ਇਸ ਮੌਕੇ ਐਸ ਐਮ ਓ ਡਾ ਮਨੋਹਰ ਲਾਲ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਬਿਨਾਂ ਕੋਈ ਕੰਮ ਘਰੋਂ ਬਾਹਰ ਨਾ ਨਿਕਲੋਂ,ਅਗਰ ਕਿਸੀ ਜਰੂਰੀ ਕੰਮ ਜਾਣਾ ਵੀ ਪੈਂਦਾ ਹੈ ਤਾਂ ਮਾਸਕ ਜਰੂਰ ਪਹਿਨੋ ਅਤੇ ਹੱਥਾਂ ਨੂੰ ਸੈਨੀਟਾਇਜ ਜਰੂਰ ਕਰੋ ਅਤੇ ਸਮਾਜਿਕ ਦੂਰੀ ਵੀ ਜਰੂਰ ਬਣਾਏ ਰੱਖੋਂ। ਉਨਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਕੋਵਿਡ ਟੀਕਾਕਰਨ ਜਰੂਰ ਕਰਵਾਉਣ ਅਤੇ ਸੇਹਤ ਵਿਭਾਗ ਦਾ ਸਹਿਯੋਗ ਕਰਨ ਤਾਂਕਿ ਇਸ ਮਹਾਮਾਰੀ ਦੀ ਰੋੋਕਥਾਮ ਕੀਤੀ ਜਾ ਸਕੇ।

Related posts

Leave a Reply