ਵੱਡੀ ਖਬਰ.. ਗੜ੍ਹਦੀਵਾਲਾ ਦੇ ਪਿੰਡ ਗੋਂਦਪੁਰ ‘ਚ ਦਿਨ ਦਿਹਾੜੇ ਚੋਰਾਂ ਦੇ ਦਿੱਤਾ ਵੱਡੀ ਵਾਰਦਾਤ ਨੂੰ ਅੰਜਾਮ,20 ਹਾਜ਼ਰ ਰੁਪਏ ਅਤੇ ਲੱਖਾਂ ਰੁਪਏ ਦੇ ਗਹਿਣੇ ਲੈ ਉੱਡੇ

(ਪੀੜਤਾ ਅਮਨਦੀਪ ਕੌਰ ਟੁੱਟੀ ਹੋਈ ਅਲਮਾਰੀ ਦਿਖਾਉਂਦੇ ਹੋਏ)

ਗੜ੍ਹਦੀਵਾਲਾ 1 ਜੂਨ (ਚੌਧਰੀ) : ਅੱਜ ਸਥਾਨਕ ਸ਼ਹਿਰ ਦੇ ਪਿੰਡ ਗੋਂਦਪੁਰ ਵਿਖੇ ਚੋਰਾਂ ਵਲੋਂ ਇੱਕ ਘਰ ਵਿਚ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਘਰ ਦੀ ਮਾਲਕਣ ਪੀੜਤਾ ਅਮਨਦੀਪ ਕੌਰ ਪਤਨੀ ਅਮਨਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਰਾ ਪਤੀ ਫੌਜ ਵਿੱਚ ਨੌਕਰੀ ਕਰਦਾ ਹੈ ਅਤੇ ਮੌਜੂਦਾ ਸਮੇਂ ਉਹ ਡਿਊਟੀ ਤੇ ਤੈਨਾਤ ਹੈ। ਮੈਂ ਅੱਜ ਮਿਤੀ 1 ਜੂਨ ਨੂੰ 12 ਵਜੇ ਦੇ ਕਰੀਬ ਆਪਣੇ ਬੱਚੇ ਦੀ ਫੀਸ ਜਮਾਂ ਕਰਵਾਉਣ ਲਈ ਐਕਸਿਸ ਬੈਂਕ ਗੜ੍ਹਦੀਵਾਲਾ ਵਿਖੇ ਗਈ ਸੀ।

ਜਦੋਂ ਮੈਂ ਲਗਭਗ ਇੱਕ ਘੰਟੇ ਦੇ ਬਾਅਦ ਘਰ ਆਈ ਤਾਂ ਦੇਖਿਆ ਕਿ ਘਰ ਦੀਆਂ 2 ਅਲਮਾਰੀਆਂ ਦੇ ਤਾਲੇ ਟੁੱਟੇ ਹੋਏ ਸਨ ਅਤੇ ਸਾਰਾ ਸਮਾਨ ਖਿਲਰਿਆ ਪਿਆ ਸੀ। ਉਸ ਨੇ ਦੱਸਿਆ ਕਿ ਜਦੋਂ ਮੈਂ ਘਰ ਆਈ ਤਾਂ ਘਰ ਦਾ ਮੇਨ ਗੇਟ ਲੱਗਿਆ ਹੋਇਆ ਹੋਇਆ ਸੀ ਅਤੇ ਚੋਰਾਂ ਵਲੋਂ ਘਰ ਦੀ ਪਿਛਲੀ ਕੰਧ ਟੱਪ ਕੇ ਅੰਦਰਲਾ ਦਰਵਾਜ਼ਾ ਤੋੜਿਆ ਹੋਇਆ ਸੀ।ਉਨਾਂ ਦੱਸਿਆ ਕਿ ਤੋੜੀਆਂ ਗਈਆਂ ਅਲਮਾਰੀਆਂ ਵਿਚੋਂ 20 ਹਜਾਰ ਰੁਪਏ ਨਕਦ, 2 ਸੋਨੇ ਦੇ ਕੜੇ,2 ਚੈਨਾਂ, 3 ਬਾਲੀਆਂ ਦੇ ਜੋੜੇ, 2 ਮੁੰਦੀਆਂ ਅਤੇ ਬੈਂਕ ਦੀ ਕਾਪੀਆਂ ਸਮੇਤ ਕਈ ਜਰੂਰੀ ਕਾਗਜਾਤ ਗਾਇਬ ਹਨ।ਉਨਾਂ ਦੱਸਿਆ ਕਿ ਲੱਗਭਗ 4 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।ਸੂਚਨਾ ਦੀ ਭਿਣਕ ਲੱਗਣ ਤੇ ਗੜ੍ਹਦੀਵਾਲਾ ਪੁਲਿਸ ਕਰਮਚਾਰੀਆਂ ਵਲੋਂ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਗਿਆ। 



ਵਾਰਦਾਤ ਹੋਈ ਹੈ ਆਰੋਪੀ ਜਲਦ ਪੁਲਿਸ ਦੀ ਗ੍ਰਿਫਤ ‘ਚ ਹੋਣਗੇ : ਐਸ ਐਚ ਓ ਬਲਜੀਤ ਸਿੰਘ ਹੁੰਦਲ 

ਜਦੋਂ ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਬਲਜੀਤ ਸਿੰਘ ਹੁੰਦਲ ਨਾਲ ਗੱਲਬਾਤ ਕੀਤੀ ਗਈ ਤਾ ਉਨਾਂ ਵਾਰਦਾਤ ਦੀ ਪੁਸ਼ਟੀ ਕੀਤੀ ਹੈ ਅਤੇ ਉਨ੍ਹਾਂ ਕਿਹਾ ਕਿ ਘਟਨਾ ਦੀ ਜਾਂਚ ਚੱਲ ਰਹੀ ਹੈ। ਆਰੋਪੀ ਜਲਦ ਪੁਲਿਸ ਦੀ ਗ੍ਰਿਫਤ ਵਿੱਚ ਹੋਣਗੇ। 

Related posts

Leave a Reply