ਵੱਡੀ ਖਬਰ .. ਟਾਂਡਾ ਵਿਖੇ ਦਿਨ ਦਿਹਾੜੇ ਚੋਰਾਂ ਨੇ ਇੱਕ ਘਰ ਚੋਂ ਉਡਾਏ 10 ਤੋਲੇ ਸੋਨੇ ਦੇ ਗਹਿਣੇ ਤੇ 50 ਹਜਾਰ ਰੁਪਏ ਦੀ ਨਕਦੀ


ਦਸੂਹਾ / ਟਾਂਡਾ 13 ਮਾਰਚ(ਚੌਧਰੀ) : ਸ਼ਨੀਵਾਰ ਸਵੇਰੇ ਸ਼ਹਿਰ ਟਾਂਡਾ ਦੇ ਮੁਹੱਲਾ ਅਹਿਆਪੁਰ ਵਿਖੇ ਚੋਰਾਂ ਨੇ ਇੱਕ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਦਿਨ ਦਿਹਾੜੇ ਘਰ ਅੰਦਰ ਵੜ ਕੇ ਅੰਦਰ ਪਏ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ ਕਰਕੇ ਫਰਾਰ ਹੋ ਗਏ। ਇਸ ਚੋਰੀ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਕ੍ਰਿਸ਼ਨਾ ਰਾਣੀ ਪਤਨੀ ਓਮ ਪ੍ਰਕਾਸ਼ ਵਾਸੀ ਅਹਿਆਪੁਰ ਨੇ ਦੱਸਿਆ ਕਿ ਕਰੀਬ ਮਹੀਨਾ ਪਹਿਲਾਂ ਉਨ੍ਹਾਂ ਦੇ ਲੜਕੇ ਦਾ ਵਿਆਹ ਹੋਇਆ ਸੀ ਤੇ ਵਿਆਹ ਦੌਰਾਨ ਬਣਾਏ ਕਰੀਬ 10 ਤੋਲੇ ਸੋਨੇ ਦੇ ਸਾਰੇ ਗਹਿਣੇ ਤੇ ਪੰਜਾਹ ਹਜਾਰ ਰੁਪਏ ਦੀ ਨਕਦੀ ਘਰੇ ਟਰੰਕ ਚ ਪਈ ਸੀ।ਅੱਜ ਸ਼ਨੀਵਾਰ ਸਵੇਰੇ ਕਰੀਬ 9 ਵਜੇ ਪੀੜਤ ਆਪਣੇ ਦੂਜੇ ਘਰ ਚਲੀ ਗਈ ਤੇ ਪਤੀ ੳਮ ਪ੍ਰਕਾਸ਼ ਵੀ ਦੁਕਾਨ ਤੇ ਸ਼ੇਵ ਕਰਵਾਉਣ ਚਲਾ ਗਿਆ।ਇਸ ਦੌਰਾਨ ਚੋਰਾਂ ਨੇ ਘਰ ਅੰਦਰ ਵੜ ਕੇ ਸਰੀਏ ਨਾਲ ਰੋਸ਼ਨਦਾਨ ਦੀ ਜਾਲੀ ਪੁੱਟੀ ਤੇ ਘਰ ਦੇ ਕਮਰੇ ਅੰਦਰ ਦਾਖਲ ਹੋਕੇ ਟਰੰਕ ਚ ਪਏ ਕਰੀਬ ਦਸ ਤੋਲੇ ਸੋਨੇ ਦੇ ਗਹਿਣੇ ਅਤੇ ਪੰਜਾਹ ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਕੇ ਫਰਾਰ ਹੋ ਗਏ।ਜਦੋਂ ਪੀੜਤ ਵਾਪਸ ਘਰ ਪਹੁੰਚੀ ਤਾਂ ਇਸ ਚੋਰੀ ਵਾਰੇ ਪਤਾ ਲੱਗਾ ।ਪੀੜਤਾ ਦੇ ਪਤੀ ੳਮ ਪ੍ਰਕਾਸ਼ ਨੇ ਇਸ ਚੋਰੀ ਸਬੰਧੀ ਥਾਣਾ ਟਾਂਡਾ ਇਤਲਾਹ ਦਿੱਤੀ। ਜਿਸ ਤੋਂ ਬਾਅਦ ਟਾਂਡਾ ਪੁਲਿਸ ਮੌਕੇ ਤੇੇ ਘਟਨਾ ਵਾਲੀ ਥਾਂ ਤੇੇ ਪਹੁੰਚੀ ਤੇ ਜਾਂਚ ਪੜਤਾਲ ਕਰਨ ਤੋਂ ਬਾਅਦ ਪੀੜਤਾਂ ਦੇ ਬਿਆਨ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ।

Related posts

Leave a Reply