ਵੱਡੀ ਖਬਰ.. ਪਰਿਵਾਰ ਨਾਲੋਂ ਵਿਛੜੀ ਲੜਕੀ ਨੂੰ ਬਾਬਾ ਦੀਪ ਸਿੰਘ ਸੇਵਾ ਦਲ ਗੜਦੀਵਾਲਾ ਦੇ ਮੈਂਬਰਾਂ ਨੇ 24 ਘੰਟਿਆਂ ਅੰਦਰ ਪਰਿਵਾਰ ਨਾਲ ਮਿਲਾਇਆ

ਗੜ੍ਹਦੀਵਾਲਾ 6 ਮਈ (ਚੌਧਰੀ) : ਅੱਜ ਮਿਤੀ 06 ਮਈ ਨੂੰ ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਵਲੋਂ ਆਪਣੇ ਸਮਾਜ ਭਲਾਈ ਦੇ ਕੰਮਾਂ ਨੂੰ ਅੱਗੇ ਵਧਾਉਂਦੇ ਹੋਏ ਪਰਿਵਾਰ ਤੋਂ ਵਿਛੜੀ ਹੋਈ ਬੇਟੀ ਨੂੰ ਪਰਿਵਾਰ ਨਾਲ 24 ਘੰਟਿਆਂ ਦੇ ਵਿਚ ਮਿਲਾਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸੁਸਾਇਟੀ ਦੇ ਮੁੱਖ ਸੇਵਾਦਾਰ ਸਰਦਾਰ ਮਨਜੋਤ ਸਿੰਘ ਤਲਵੰਡੀ ਨੇ ਦੱਸਿਆ ਕਿ ਬੇਟੀ ਕਲਪਨਾ ਕੁਮਾਰੀ ਪੁੱਤਰੀ ਦੇਬੂ ਵਾਸੀ ਤੇਡਾ ਮਹਿਤਪੁਰ ਥਾਣਾ ਬਲਾਚੌਰ ਸ਼ਹੀਦ ਭਗਤ ਸਿੰਘ ਨਗਰ ਨਵਾਂਂਸ਼ਹਿਰ ਦੀ ਹੈ। ਇਹ ਬੇਟੀ ਘਰੋਂ ਅਚਾਨਕ ਬਾਹਰ ਨਿਕਲ ਗਈ ਅਤੇ ਘਰ ਦਾ ਰਸਤਾ ਭੁੱਲ ਗਈ। ਉਨ੍ਹਾਂ ਦੱਸਿਆ ਕਿ ਇਹ ਬੇਟੀ ਦਸੂਹਾ ਹੁਸਿਆਰਪੁਰ ਮੇਨ ਰੋੜ ਨਜਦੀਕ ਸ਼ੂਗਰ ਮਿੱਲ ਕੋਲ ਬੈਠ ਕੇ ਰੋ ਰਹੀ ਸੀ ਅਤੇ ਅਚਾਨਕ ਸੁਸਾਇਟੀ ਮੈਂਬਰਾਂ ਨੇ ਉਸਨੂੰ ਰੋਂਦਿਆਂ ਹੋਇਆਂ ਦੇਖ ਕੇ ਉਸ ਕੋਲ ਰੁੱਕ ਗਏ ਅਤੇ ਰੋਣ ਦਾ ਕਾਰਨ ਪੁੱਛਿਆ।। ਪੁੱਛਣ ਤੇ ਉਸਨੇ ਦੱਸਿਆ ਕਿ ਉਹ ਘਰ ਦਾ ਰਸਤਾ ਭੁੱਲ ਗਈ ਹਾਂ ਅਤੇ ਸਹਮ ਗਈ ਹਾਂ। ਅੱਜ ਉਸਨੂੰ 24 ਘੰਟਿਆਂ ਦੇ ਅੰਦਰ ਅੰਦਰ ਉਸਦੇ ਪਰਿਵਾਰ ਵਾਲਿਆਂ ਨਾਲ ਮਿਲਾ ਦਿੱਤਾ ਗਿਆ।ਅੰਤ ਵਿਚ ਪਰਿਵਾਰ ਨੇ ਸੁਸਾਇਟੀ ਦਾ ਧੰਨਵਾਦ ਕੀਤਾ। ਇਸ ਮੌਕੇ ਸੁਸਾਇਟੀ ਦੇ ਮੁੱਖ ਸੇਵਾਦਾਰ ਸਰਦਾਰ ਮਨਜੋਤ ਸਿੰਘ ਤਲਵੰਡੀ,ਕੈਸ਼ੀਅਰ ਪ੍ਰਸ਼ੋਤਮ ਸਿੰਘ ਬਾਹਗਾ,ਜਸਵਿੰਦਰ ਸਿੰਘ, ਨੀਰਜ ਸਿੰਘ, ਮਨਿੰਦਰ ਸਿੰਘ, ਵਿਸ਼ਾਲ ਸਿੰਘ, ਸਾਬੀ ਸਿੰਘ, ਰਾਹੁਲ ਸਿੰਘ, ਗਗਨਦੀਪ ਸਿੰਘ ਆਦਿ ਹਾਜ਼ਰ ਸਨ। 

Related posts

Leave a Reply