ਵੱਡੀ ਖਬਰ.. ਸਿਵਲ ਹਸਪਤਾਲ ‘ਚ ਡਿਊਟੀ ਤੇ ਤੈਨਾਤ ਡਾਕਟਰ ਦੀ ਖੜੀ ਕਾਰ ਨੂੰ ਚੋਰ ਇੱਟਾਂ ਤੇ ਟਿੱਕਾ ਕੇ ਚਾਰੋਂ ਟਾਇਰਾਂ ਨੂੰ ਅਲਾਏ ਵਹੀਲ ਸਮੇਤ ਲੈ ਉੱਡੇ

ਪਠਾਨਕੋਟ 1ਜੂਨ(ਰਜਿੰਦਰ ਸਿੰਘ ਰਾਜਨ / ਅਵਿਨਾਸ਼) : ਬੀਤੀ ਰਾਤ ਐਮਰਜੈਂਸੀ ਵਿੱਚ ਡਿਊਟੀ ਕਰ‌ ਰਹੇ ਡਾ ਆਕਾਸ਼ ਦੀ ਸਿਵਲ ਹਸਪਤਾਲ ਪਠਾਨਕੋਟ ਦੇ ਅਹਾਤੇ ਵਿਚ ਖੜ੍ਹੀ ਕਾਰ ਨੰਬਰ ਪੀਬੀ 35 ਡਬਲਯੂ 4778 ਦੇ ਚਾਰ ਟਾਇਰਾਂ ਅਤੇ ਅਲਾਏ ਪਹੀਏ ਨੂੰ ਚੋਰਾਂ ਨੇ ਉਡਾ ਲਿਆ,ਜਦੋਂ ਕਿ ਇਸ ਦੇ ਨਾਲ ‌ਹੋਰ ਕਾਰ ਦੇ ਕੋਲ ਇੱਟਾਂ ਪਈਆਂ ਸਨ ਪਰ ਚੋਰ ਦੂਸਰੀ ਕਾਰ ਦੇ ਵੀਹਲ . ਚੋਰੀ ਕਰਨ ਵਿਚ ਅਸਫਲ.ਰਹੇ‌।

ਇਸ ਘਟਨਾ ਦਾ ਉਸ ਸਮੇਂ ਪਤਾ ਲੱਗਾ ਜਦੋਂ ਡਾ ਸਵੇਰੇ ਘਰ ਜਾਣ ਲੱਗਾ ‌ਤਾ ਉਸਨੇ ਵੇਖਿਆ ਕਿ ਉਸ ਦੀ ਸਵਿਫਟ ਕਾਰ ਇੱਟਾਂ ’ਤੇ ਖੜ੍ਹੀ ਹੈ ਅਤੇ ਚੋਰਾਂ ਨੇ ਉਸ ਦਾ ਅਲੌਇਲ ਵ੍ਹੀਲ ਦਾ ਟਾਇਰ ਸਮੇਤ ਲੈ ਉਡੇ । ਟਾਇਰ ਚੋਰੀ ਹੋਣ ਤੋਂ ਬਾਅਦ ਡਾ: ਅਕਾਸ਼ ਨੇ ਚੋਰੀ ਦੀ ਜਾਣਕਾਰੀ ਐਸਐਮਓ ਡਾ: ਆਰ ਕੇ ਸਰਪਾਲ ਨੂੰ ਦਿੱਤੀ, ਜਿਸ ਤੋਂ ਬਾਅਦ ਉਹਨਾਂ ਨੇ ਸਵੇਰੇ ਡਿਊਟੀ ’ਤੇ ਆਉਣ ਤੋਂ ਬਾਅਦ ਮੌਕੇ ਦਾ ਦੌਰਾ ਕੀਤਾ ਅਤੇ ਜਾਂਚ ਕੀਤੀ।

ਚੋਰ ਗਿਰੋਹ ਬਹੁਤ ਛਾਤਰ ਹੋਵੇਗਾ ਜੋ ਜੁਰਮ ਨੂੰ ਅੰਜਾਮ ਦੇਣ ਲਈ ਇੱਟਾਂ ਨਾਲ ਲੈ ਕੇ ਆਇਆ ਸੀ : ਐਸ ਐਮ ਓ

ਜਦੋਂ ਐਸ.ਐਮ.ਓ ਡਾ.ਆਰ.ਕੇ.ਸਰਪਾਲ ਨਾਲ ਹਸਪਤਾਲ ਵਿੱਚ ਚੋਰੀ ਦੀ ਘਟਨਾ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਚੋਰ ਗਿਰੋਹ ਬਹੁਤ ਛਾਤਰ ਹੋਵੇਗਾ ਜੋ ਜੁਰਮ ਨੂੰ ਅੰਜਾਮ ਦੇਣ ਲਈ ਇੱਟਾਂ ਨਾਲ ਲੈ ਕੇ ਆਇਆ ਸੀ। ਉਨ੍ਹਾਂ ਦੱਸਿਆ ਕਿ ਡਾਕਟਰ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਡਿਵੀਜ਼ਨ ਨੰਬਰ ਇੱਕ ਵਿੱਚ ਚੋਰੀ ਦੀ ਸ਼ਿਕਾਇਤ ਕੀਤੀ ਗਈ ਹੈ ਅਤੇ ਚੋਰਾਂ ਦਾ ਸੁਰਾਗ ਲੱਭਣ ਲਈ ਆਸ ਪਾਸ ਦੇ ਸੀਸੀਟੀਵੀ ਕੈਮਰੇ ਖੁਗਾਲੇ ਜਾ ਰਹੇ ਹਨ।

Related posts

Leave a Reply