ਵੱਡੀ ਖਬਰ.. ਹਾਜੀਪੁਰ ਅਧੀਨ ਪੈਂਦੇ ਪਿੰਡ ਸਿੰਘਪੁਰ ਜੱਟਾਂ ਦੇ ਕਮਲਜੀਤ ਸਿੰਘ ਦੀ ਮਸਕਟ ਵਿੱਚ ਭੇਤ ਭਰੇ ਹਲਾਤਾਂ ‘ਚ ਹੋਈ ਮੌਤ

ਮੁਕੇਰੀਆਂ /ਦਸੂਹਾ (ਚੌਧਰੀ) : ਮੁਕੇਰੀਆਂ ਦੇ ਬਲਾਕ ਹਾਜੀਪੁਰ ਅਧੀਨ ਪੈਂਦੇ ਪਿੰਡ ਸਿੰਘਪੁਰ ਜੱਟਾਂ ਦੇ ਨੋਜਵਾਨ ਕਮਲਜੀਤ ਸਿੰਘ ਜੋ ਕਿ ਆਪਣੇ ਅਤੇ ਪਰਿਵਾਰ ਦੇ ਚੰਗੇ ਭਵਿੱਖ ਲਈ ਅਤੇ ਰੋਜੀ-ਰੋਟੀ ਦੀ ਤਲਾਸ਼ ਵਿਚ ਚਾਰ ਸਾਲ ਪਹਿਲਾਂ ਵਿਦੇਸ਼ ਮਸਕਟ ਗਿਆ ਸੀ। ਬੀਤੇ ਦਿਨੀਂ ਉਸਦੀ ਮਸਕਟ ਵਿਖੇ ਭੇਤ ਭਰੇ ਹਲਾਤਾਂ ਵਿੱਚ ਮੋਤ ਹੋ ਗਈ।ਉਸ ਦੀ ਮੌਤ ਦੀ ਖਬਰ ਮਿਲਦੇ ਹੀ ਉਸਦੇ ਪਰਿਵਾਰ ਅਤੇ ਪਿੰਡ ਦਾ ਮਾਹੌਲ ਗਮਗੀਨ ਹੋ ਗਿਆ। ਮ੍ਰਿਤਕ ਕਮਲਜੀਤ ਸਿੰਘ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਇਕ ਲੜਕਾ ਅਤੇ ਲੜਕੀ ਅਤੇ ਮਾਤਾ ਪਿਤਾ ਨੂੰ ਛੱਡ ਗਿਆ ਹੈ। ਕਮਲਜੀਤ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਉਸਦੀ ਮ੍ਰਿਤਕ ਦੇਹ ਜਲਦੀ ਤੋਂ ਜਲਦੀ ਮੰਗਵਾਉਣ ਦੀ ਅਪੀਲ ਪੰਜਾਬ ਅਤੇ ਭਾਰਤ ਸਰਕਾਰ ਤੋਂ ਕੀਤੀ ਹੈ। ਤਾਂ ਜੋ ਉਹ ਉਸ ਦਾ ਧਾਰਮਿਕ ਰੀਤੀ ਨਾਲ ਸੰਸਕਾਰ ਕਰ ਸਕਣ।ਇਸ ਮ੍ਰਿਤਕ ਦੇ ਪਿਤਾ ਨੇ ਦੱਸਿਆ ਮੇਰਾ ਬੇਟਾ ਕਮਲਜੀਤ ਸਿੰਘ ਚਾਰ ਸਾਲ ਪਹਿਲਾਂ ਰੋਜੀ ਰੋਟੀ ਦੀ ਤਲਾਸ਼ ਵਿੱਚ ਮਸਕਟ ਗਿਆ ਸੀ। ਉਹ ਉੱਥੇ ਡਰਾਈਵਰੀ ਕਰਦਾ ਸੀ। ਉਨ੍ਹਾਂ ਨੇ ਦੱਸਿਆ ਕਿ ਕਮਲਜੀਤ ਸਿੰਘ ਛੁੱਟੀ ਘਰ ਆਇਆ ਹੋਇਆ ਸੀ ਅਤੇ ਜਨਵਰੀ ਮਹੀਨੇ ਫਿਰ ਵਾਪਸ ਮਸਕਟ ਚਲਾ ਗਿਆ।ਅੱਜ ਇਹ ਪਤਾ ਲੱਗਾ ਹੈ ਕਿ ਉਸ ਦੀ ਉੱਥੇ ਮੌਤ ਹੋ ਗਈ ਹੈ। ਇਸ ਮੌਕੇ ਪਿੰਡ ਦੇ ਸਰਪੰਚ ਹਰਵਿੰਦਰ ਸਿੰਘ ਨੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕਮਲਜੀਤ ਸਿੰਘ ਦੀ ਲਾਸ਼ ਮਸਕਟ ਤੋਂ ਲਿਆਉਣ ਲਈ ਪਰਿਵਾਰ ਦੀ ਮਦਦ ਕੀਤੀ ਜਾਵੇ ਤਾਂਕਿ ਮਾਤਾ-ਪਿਤਾ ਆਪਣੇ ਪੁੱਤਰ, ਪਤਨੀ ਆਪਣੇ ਪਤੀ ਅਤੇ ਬੱਚੇ ਆਪਣੇ ਪਿਤਾ ਦੇ ਅੰਤਿਮ ਦਰਸ਼ਨ ਕਰ ਸਕਣ। 

Related posts

Leave a Reply