ਵੱਡੀ ਖ਼ਬਰ : ਅਧਿਆਪਿਕਾ ਦਾ ਘਰ ’ਚ ਹੀ ਅਣਪਛਾਤੇ ਵਿਅਕਤੀ ਨੇ ਕੀਤਾ ਕਤਲ, ਇਕ ਹਫ਼ਤੇ ਅੰਦਰ ਸ਼ਹਿਰ ਵਿਚ ਦੋ ਕਤਲ

ਅਜਨਾਲਾ :  ਮੁਹੱਲਾ ਰਾਮ ਨਗਰ ਵਿਖੇ ਸੇਵਾਮੁਕਤ ਅਧਿਆਪਿਕਾ ਬਿਮਲਾ ਰਾਣੀ (72) ਦਾ ਉਸ ਦੇ ਘਰ ’ਚ ਅਣਪਛਾਤੇ ਵਿਅਕਤੀ ਨੇ ਕਤਲ ਕਰ ਦਿੱਤਾ। ਇਸ ਕਤਲ ਦੀ ਅਜਨਾਲਾ ਸ਼ਹਿਰ ’ਚ  ਖ਼ਬਰ ਫੈਲਦਿਆਂ ਹੀ ਲੋਕਾਂ ’ਚ ਡਰ ਤੇ ਗੁੱਸੇ ਦੀ ਲਹਿਰ ਦੌੜ ਗਈ ਕਿਉਂਕਿ ਇਕ ਹਫ਼ਤੇ ਅੰਦਰ ਅਜਨਾਲਾ ਸ਼ਹਿਰ ਵਿਚ ਦੋ ਕਤਲ ਹੋ ਚੁੱਕੇ ਹਨ। ਇਸ ਤੋਂ ਪਹਿਲਾਂ ਦੁਕਾਨਦਾਰ ਪ੍ਰਦੀਪ ਕੁਮਾਰ ਮਹਾਜਨ ਦਾ ਕਤਲ ਕਰ ਦਿੱਤਾ ਗਿਆ ਸੀ।

 ਸੂਚਨਾ ਮਿਲਦਿਆਂ ਹੀ ਜ਼ਿਲ੍ਹਾ ਦਿਹਾਤੀ ਦੇ ਐੱਸਪੀ  ਗੁਰਪ੍ਰਤਾਪ ਸਿੰਘ ਸਹੋਤਾ, ਡੀਐੱਸਪੀ ਅਜਨਾਲਾ ਸੰਜੀਵ ਕੁਮਾਰ ਤੇ ਪੁਲਿਸ ਥਾਣਾ ਦੇ ਐੱਸਐੱਚਓ ਮੁਖਤਾਰ ਸਿੰਘ ਪੁਲਿਸ ਟੀਮ ਸਮੇਤ ਘਟਨਾ ਸਥਾਨ ’ਤੇ ਪੁੱਜੇ। ਪੁਲਿਸ ਟੀਮ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਅਣਪਛਾਤੇ ਵਿਅਕਤੀ ਨੇ ਇਸ ਵਾਰਦਾਤ ਨੂੰ ਉਦੋਂ ਅੰਜਾਮ ਦਿੱਤਾ ਜਦੋਂ ਬਿਮਲਾ ਰਾਣੀ ਦੇ ਪਤੀ ਅਤੇ ਸੇਵਾਮੁਕਤ ਅਧਿਆਪਕ  ਦੇਵੀ ਦਿਆਲ ਸ਼ਰਮਾ ਅਜਨਾਲਾ ਸ਼ਹਿਰ ’ਚ ਹੀ ਇਕ ਕਾਂਗਰਸੀ ਆਗੂ ਪ੍ਰਵੀਨ ਕੁਮਾਰ ਕੁਕਰੇਜਾ ਦੇ ਸਵ. ਪਿਤਾ ਓਮ ਪ੍ਰਕਾਸ਼ ਕੁਕਰੇਜਾ ਦੀ ਰਸਮ ਕਿਰਿਆ ’ਚ ਸ਼ਾਮਲ ਹੋਣ ਲਈ ਸ਼ਿਵ ਮੰਦਰ ਅਜਨਾਲਾ ਚ ਗਏ ਹੋਏ ਸਨ।

Related posts

Leave a Reply