ਵੱਡੀ ਖ਼ਬਰ : ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗੁਵਾਈ ਚ 11 ਨੂੰ ਖਡੂਰ ਸਾਹਿਬ ਚ ਮਹਾਰੈਲੀ, ਕਈ ਸਿਆਸੀ ਧਮਾਕੇ ਹੋਣਗੇ

ਚੰਡੀਗੜ੍ਹ :  ਲੋਕ ਸਭਾ  ਚੋਣਾਂ 2024 ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਦੀ ਮਹਾਰੈਲੀ 11 ਫਰਵਰੀ ਨੂੰ ਖਡੂਰ ਸਾਹਿਬ ਦੇ ਪਿੰਡ ਸ਼ੇਰੋਂ ’ਚ ਹੋਵੇਗੀ। ਇਸ ’ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਆਉਣਗੇ।

ਇਸ ਮਹਾਰੈਲੀ ’ਚ ‘ਆਪ’ ਕੋਈ ਸਿਆਸੀ ਧਮਾਕਾ ਕਰ ਸਕਦੀ ਹੈ.  ਮੰਨਿਆ ਜਾ ਰਿਹਾ ਹੈ ਕਿ ਇਸ ’ਚ ਬਾਦਲ ਦਲ, ਭਾਜਪਾ ਤੇ ਕਾਂਗਰਸ ਦੇ ਕੁਝ ਆਗੂ ‘ਆਪ’ ਦਾ ਪੱਲਾ ਫੜ੍ਹ ਸਕਦੇ ਹਨ।

ਲੋਕ ਸਭਾ ਖੇਤਰ ਖਡੂਰ ਸਾਹਿਬ ਦੇ ‘ਆਪ’ ਇੰਚਾਰਜ ਬਲਜੀਤ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਸੂਬੇ ਦੀਆਂ 13 ਸੀਟਾਂ ’ਤੇ ਚੋਣ ਲੜਨ ਲਈ ਪਾਰਟੀ ਪੂਰੀ ਤਰ੍ਹਾਂ ਜੋਸ਼ ’ਚ ਹੈ। 

Related posts

Leave a Reply