ਵੱਡੀ ਖ਼ਬਰ : ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਰਾਜ ਦੇ ਸਮਰਥਨ ਚ ਆਈਆਂ ਰਣਜੀਤ ਰਾਣਾ ਸਮੇਤ ਸ਼ਿਵ ਸੈਨਾ ਤੇ ਹਿੰਦੂ ਜਥੇਬੰਦੀਆਂ

ਸ਼ਿਵ ਸੈਨਾ ਤੇ ਹਿੰਦੂ ਜਥੇਬੰਦੀਆਂ ਉਤਰਿਆਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਡਾਕਟਰ ਰਾਜ ਦੇ ਸਮਰਥਨ ਵਿੱਚ                     

 ਹੁਸ਼ਿਆਰਪੁਰ (CDT NEWS ) ਅੱਜ ਸ਼ਿਵ ਸ਼ਕਤੀ ਸੇਵਾ ਸਮਿਤੀ , ਸ਼ਿਵ ਸੈਨਾ ਅਤੇ ਅਲੱਗ ਅਲੱਗ ਹਿੰਦੂ ਜਥੇਬੰਦੀਆਂ ਦੇ ਆਗੂ ਰਣਜੀਤ ਰਾਣਾ , ਹਰੀਸ਼ ਭੱਲਾ , ਸ਼ਸ਼ੀ ਡੋਗਰਾ , ਸੰਜੀਵ ਸੂਦ ਵੱਲੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਡਾਕਟਰ ਰਾਜ ਨੂੰ ਸਮਰਥਨ ਦਾ ਫੈਸਲਾ ਕੀਤਾ ਇਸ ਮੌਕੇ ਤੇ ਉਹਨਾਂ ਨੇ ਆਪਣੇ ਹੁਸ਼ਿਆਰਪੁਰ ਜਿਲੇ ਦੇ ਵੱਖ ਵੱਖ ਕਸਬਿਆਂ ਦੀਆਂ  ਇਕਾਈਆਂ ਨੂੰ ਵੀ ਡਾਕਟਰ ਰਾਜ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਅਤੇ ਵੋਟ ਪਾਉਣ ਦੀ ਅਪੀਲ ਕੀਤੀ ਹੈ। 

 ਇਸ ਮੌਕੇ ਤੇ ਗੱਲ ਕਰਦੇ ਹੋਏ ਰਣਜੀਤ ਰਾਣਾ ਹਰੀਸ਼ ਭੱਲਾ ਨੇ ਕਿਹਾ ਕਿ ਹੁਸ਼ਿਆਰਪੁਰ ਜਿਲਾ ਅੱਜ ਵੀ ਪੰਜਾਬ ਦੇ ਵਿੱਚ ਸਭ ਤੋਂ ਬੈਕਵਰਡ ਏਰੀਏ ਦੇ ਨਾਂ ਤੇ ਜਾਣਿਆ ਜਾਂਦਾ  ਕਿ ਹੁਸ਼ਿਆਰਪੁਰ ਜਿਲਾ ਅੱਜ ਵੀ ਪੰਜਾਬ ਦੇ ਵਿੱਚ ਸਭ ਤੋਂ ਪਿਛੜਾ ਹੋਣ ਦੇ ਨਾਂ ਤੇ ਜਾਣਿਆ ਜਾਂਦਾ ਹੈ| ਹੁਸ਼ਿਆਰਪੁਰ ਦੇ ਵਿੱਚ ਅੰਗਰੇਜ਼ਾਂ ਦੇ ਸਮੇਂ ਤੋਂ ਬਣਿਆ ਰੇਲਵੇ ਸਟੇਸ਼ਨ ਅੱਜ ਤੱਕ ਕਿਸੇ ਵੀ ਪੁਰਾਣੇ ਸੰਸਦ ਨੇ ਉਸ ਨੂੰ ਅੱਗੇ ਨਹੀਂ ਵਧਾਇਆ , ਪੁਰਾਣੇ ਸਾਂਸਦਾਂ ਦੇ ਧਿਆਨ ਨਾ ਦੇਣ ਕਰਕੇ ਹੁਸ਼ਿਆਰਪੁਰ ਵਿੱਚ ਜੇਸੀਟੀ ਮਿਲ ਵਰਗੀਆਂ ਫੈਕਟਰੀਆਂ ਬੁਰੀ ਤਰ੍ਹਾਂ ਫੇਲ ਹੋ ਚੁੱਕੀਆਂ ਨੇ ਜਿਨਾਂ ਵਿੱਚ ਹੁਸ਼ਿਆਰਪੁਰ ਦੇ ਲੋਕਾਂ ਨੂੰ ਭਾਰੀ ਗਿਣਤੀ ਵਿੱਚ ਰੁਜ਼ਗਾਰ ਮਿਲ ਰਿਹਾ ਸੀ ਉਹ ਅੱਜ ਬੇਰੁਜ਼ਗਾਰ ਹੋ ਕੇ ਬੜੀ ਮੁਸੀਬਤਾਂ ਨਾਲ ਆਪਣਾ ਗੁਜ਼ਾਰਾ ਕਰ ਰਹੇ ਨੇ |

ਪੰਜਾਬ ਦੇ ਵਿੱਚ ਹੁਸ਼ਿਆਰਪੁਰ ਸਭ ਤੋਂ ਵੱਧ ਪੜਿਆ ਲਿਖਿਆ ਤਾਂ ਜਰੂਰ ਹੈ ਪਰ ਪੁਰਾਣੀਆਂ ਸਰਕਾਰਾਂ ਦੀਆਂ ਨੀਤੀਆਂ ਦੇ ਨਾਲ ਇੱਥੇ ਦੇ ਨੌਜਵਾਨ ਅੱਜ ਵੀ ਬੇਰੁਜ਼ਗਾਰੀ ਦਾ ਸਾਹਮਣਾ ਕਰਦੇ ਰਹੇ ਨੇ | ਅੱਜ ਡਾਕਟਰ ਰਾਜ ਨੂੰ ਮਿਲ ਕੇ ਹੁਸ਼ਿਆਰਪੁਰ ਦੀਆਂ ਹੋਰ ਵੀ ਕਈ ਸਮੱਸਿਆਵਾਂ  ਬਾਰੇ ਵਿਚਾਰ ਵਟਾਂਦਰਾ ਕਰਕੇ ਇਹ ਮੰਗ ਕੀਤੀ ਅਤੇ ਵਿਸ਼ਵਾਸ ਜਤਾਇਆ ਹੈ ਕਿ ਜਿੱਤਣ ਤੋਂ ਬਾਅਦ ਡਾਕਟਰ ਰਾਜ ਕੁਮਾਰ ਹੁਸ਼ਿਆਰਪੁਰ ਨੂੰ ਤਰੱਕੀ ਦੇ ਰਸਤੇ ਤੇ ਲਿਜਾਉਣ ਲਈ ਕੰਮ ਕਰਨਗੇ, ਜਿਸ ਲਈ ਅਸੀਂ ਸਾਰੇ ਉਹਨਾਂ ਦੇ ਹਕ਼ ਵਿਚ ਖੜ੍ਹੇ ਹਾਂ ਅਤੇ ਵੱਧ ਤੋਂ ਵੱਧ ਮਤਦਾਨ ਡਾ ਰਾਜ ਦੇ ਹਕ਼ ਵਿਚ ਕਰਨ ਲਈ ਵੋਟਰਾਂ ਨੂੰ ਜਾਗਰੂਕ ਵੀ ਕਰਾਂਗੇ|

1000

Related posts

Leave a Reply