ਵੱਡੀ ਖ਼ਬਰ : ਭਾਖੜਾ ਡੈਮ ਦੇ ਫਲੱਡ ਗੇਟ ਕਿਸੇ ਵੇਲੇ ਵੀ ਖੋਲ੍ਹੇ ਜਾ ਸਕਦੇ ਨੇ ! ਸਤਲੁਜ ਨਾਲ ਲਗਦੇ ਇਲਾਕੇ ਖਾਲੀ ਕਰਨ ਦੇ ਨਿਰਦੇਸ਼

ਨੰਗਲ : (Bhakra Dam)

ਰਾਤ ਤੋਂ  ਲਗਾਤਾਰ ਹਿਮਾਚਲ ਪ੍ਰਦੇਸ਼ ‘ਚ ਮੁੜ ਤੋਂ ਸ਼ੁਰੂ ਹੋਈ ਬਰਸਾਤ ਕਾਰਨ ਭਾਖੜਾ ਡੈਮ ‘ਚ ਪਾਣੀ ਦੇ ਪੱਧਰ ‘ਚ ਵਾਧਾ ਲਗਾਤਾਰ ਜਾਰੀ ਹੈ ਜਿਸ ਕਾਰਨ ਡੈਮ ਦੇ ਫਲੱਡ ਗੇਟ ਖੋਲ੍ਹਣ ਦੀ ਸੰਭਾਵਨਾ ਬਣਦੀ ਨਜ਼ਰ ਆ ਰਹੀ ਹੈ। ਸ਼ਨਿਚਰਵਾਰ ਦੁਪਹਿਰ 3 ਵਜੇ ਤਕ ਪ੍ਰਾਪਤ ਹੋਏ ਅੰਕੜਿਆਂ ਅਨੁਸਾਰ ਭਾਖੜਾ ਡੈਮ  ‘ਚ ਪਾਣੀ ਦਾ ਪੱਧਰ ਫਲੱਡ ਗੇਟਾਂ ਦੇ ਲੈਵਲ 1645 ਨੂੰ ਪਾਰ ਕਰ ਕੇ 1651.99 ਫੁੱਟ ‘ਤੇ ਪਹੁੰਚ ਗਿਆ। ਬੇਸ਼ਕ ਡੈਮ ‘ਚ ਪਾਣੀ ਦਾ ਪੱਧਰ ਤੇਜ਼ੀ ਨਾਲ ਵਧ ਰਿਹਾ ਹੈ ਪਰ ਹਾਲ ਦੀ ਘੜੀ ਖ਼ਤਰੇ ਦੇ ਨਿਸ਼ਾਨ ਤੋਂ 28 ਫੁੱਟ ਹੇਠਾਂ ਹੈ

ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਸਤਲੁਜ ਦੇ ਨਾਲ ਲੱਗਦੇ ਇਲਾਕਿਆਂ ‘ਚ ਰਹਿੰਦੇ ਲੋਕਾਂ ਨੂੰ ਅਲਰਟ ‘ਤੇ ਰੱਖਿਆ ਗਿਆ ਹੈ। ਪ੍ਰਸ਼ਾਸਨ ਵੱਲੋਂ ਜਾਰੀ ਪੱਤਰ ਅਨੁਸਾਰ ਇਲਾਕੇ ‘ਚ ਹੜ੍ਹਾਂ ਦੀ ਸੰਭਾਵਨਾ ਪ੍ਰਗਟਾਈ ਗਈ ਹੈ ਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਲਈ ਕਿਹਾ ਗਿਆ ਹੈ।

ਅਗਰ ਆਉਣ ਵਾਲੇ ਦਿਨਾਂ ‘ਚ ਬਰਸਾਤ ਜਾਰੀ ਰਹਿੰਦੀ ਹੈ ਤਾਂ ਪਹਿਲਾਂ ਹੀ ਹੜ੍ਹਾਂ ਦੀ ਮਾਰ ਹੇਠ ਆਏ ਪੰਜਾਬ ‘ਚ ਹੜ੍ਹਾਂ ਦਾ ਖਤਰਾ ਵਧ ਸਕਦਾ ਹੈ। 

Related posts

Leave a Reply