ਵੱਡੀ ਖ਼ਬਰ : ਗੁਰਦੁਆਰੇ ਦੇ 5 ਸੇਵਾਦਾਰਾਂ ਦੀ ਮੌਤ, ਅਵਾਰਾ ਪਸ਼ੂ ਨੂੰ ਬਚਾਉਣ ਦੇ ਚੱਕਰ ‘ਚ ਹੋਇਆ ਹਾਦਸਾ

ਪਿਹੋਵਾ/ ਹਰਿਆਣਾ : ਹਰਿਆਣਾ ਦੇ ਕੁਰੂਕਸ਼ੇਤਰ ਦੇ ਪਿਹੋਵਾ ਕਸਬੇ  ਨੇੜੇ ਇਕ ਦਰਦਨਾਕ ਸੜਕ ਹਾਦਸਾ ‘ਚ ਸਵਾਰ ਪੰਜ ਲੋਕਾਂ ਦੀ ਮੌਤ ਹੋ ਗਈ। ਮਰਨ ਵਾਲੇ ਪੰਜ ਲੋਕ ਕੁਰੂਕਸ਼ੇਤਰ ਦੇ ਸਲਪਾਨੀ ਪਿੰਡ ਦੇ ਗੁਰਦੁਆਰੇ ਦੇ ਸੇਵਾਦਾਰ ਦੱਸੇ ਜਾਂਦੇ ਹਨ। ਕਾਰ ‘ਚ ਅੱਠ ਵਿਅਕਤੀ ਸਵਾਰ ਸਨ ਜਿਨ੍ਹਾਂ ਵਿੱਚੋਂ ਬਾਕੀ ਤਿੰਨ ਵਿਅਕਤੀਆਂ ਦੀ ਹਾਲਤ ਵੀ ਕਾਫੀ ਗੰਭੀਰ ਦੱਸੀ ਜਾ ਰਹੀ ਹੈ।

ਪਿਹੋਵਾ ‘ਚ ਨੈਸ਼ਨਲ ਹਾਈਵੇਅ 152 ਡੀ ‘ਤੇ ਟਿੱਕਰੀ ਪਿੰਡ ਨੇੜੇ ਇਕ ਕਾਰ ਨੇ ਪਲਟਦੇ ਹੋਏ ਦੂਜੇ ਪਾਸੇ ਤੋਂ ਸਕਾਰਪੀਓ ਨੂੰ ਟੱਕਰ ਮਾਰ ਦਿੱਤੀ। ਹਾਦਸੇ ‘ਚ ਕਾਰ ਸਵਾਰ 5 ਲੋਕਾਂ ਦੀ ਮੌਤ ਹੋ ਗਈ ਜਦਕਿ ਇਕ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋਇਆ। ਅਜੇ ਤਕ  ਜ਼ਖ਼ਮੀ ਨੌਜਵਾਨ ਦੀ ਪਛਾਣ ਨਹੀਂ ਹੋ ਸਕੀ।

ਸਕਾਰਪੀਓ ਸਵਾਰ ਦੋ ਨੌਜਵਾਨਾਂ ਮੋਹਿਤ (26) ਤੇ ਗੁਰਬਚਨ (27) ਵਾਸੀ ਕੈਥਲ ਨੂੰ ਵੀ ਸੱਟਾਂ ਲੱਗੀਆਂ। ਬਾਬਾ ਵਰਿੰਦਰ ਸਿੰਘ (26), ਬਾਬਾ ਹਰਵਿੰਦਰ ਸਿੰਘ (38), ਬਾਬਾ ਗੁਰਭੇਜ ਸਿੰਘ (40), ਮਨਦੀਪ ਸਿੰਘ (24), ਹਰਮਨ ਸਿੰਘ (25) ਤੇ 18 ਸਾਲਾ ਇਕ ਨੌਜਵਾਨ ਕਾਰ ‘ਚ ਪਿਹੋਵਾ ਤੋਂ ਡੇਰਾ ਦੀਪ ਸਿੰਘ ਸਲਪਾਣੀ ਕਲਾਂ ਵਾਪਸ ਜਾ ਰਹੇ ਸਨ। ਟਿੱਕਰੀ ਨੇੜੇ ਪਹੁੰਚੇ ਤਾਂ ਅਚਾਨਕ ਉਨ੍ਹਾਂ ਦੇ ਸਾਹਮਣੇ ਅਵਾਰਾ ਪਸ਼ੂ ਆ ਗਿਆ ਜਿਸ ਨੂੰ ਬਚਾਉਣ ਦੇ ਚੱਕਰ ‘ਚ ਹਾਦਸਾ ਹੋ ਗਿਆ।

Related posts

Leave a Reply