ਵੱਡੀ ਖ਼ਬਰ : ਜੰਮੂ-ਕਸ਼ਮੀਰ ਦੇ ਡੋਡਾ ‘ਚ ਅੱਜ ਇਕ ਯਾਤਰੀ ਬੱਸ ਚਿਨਾਬ ਨਦੀ ਦੀ ਖਾਈ ‘ਚ ਡਿੱਗਣ ਕਾਰਨ 38 ਲੋਕਾਂ ਦੀ ਮੌਤ

ਡੋਡਾ : ਜੰਮੂ-ਕਸ਼ਮੀਰ ਦੇ ਡੋਡਾ ‘ਚ ਅੱਜ ਇਕ ਯਾਤਰੀ ਬੱਸ ਚਿਨਾਬ ਨਦੀ ਦੀ ਖਾਈ ‘ਚ ਡਿੱਗਣ ਕਾਰਨ 38 ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ ‘ਚ  19 ਲੋਕ ਜ਼ਖਮੀ ਦੱਸੇ ਜਾ ਰਹੇ ਹਨ. ਜ਼ਖ਼ਮੀਆਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਹੈ। ਪੁਲਿਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਾਦਸੇ ‘ਤੇ ਦੁੱਖ ਪ੍ਰਗਟਾਇਆ ਹੈ।

ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਬੱਸ ਨੰਬਰ JK02CN-6555 ਦੇ ਹਾਦਸੇ ‘ਚ ਹੁਣ ਤੱਕ 38 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ ਅਤੇ 17 ਹੋਰ ਜ਼ਖਮੀ ਹੋ ਗਏ ਹਨ। ਇਹ ਬਟੋਟੇ-ਕਿਸ਼ਤਵਾੜ ਰਾਸ਼ਟਰੀ ਰਾਜਮਾਰਗ ‘ਤੇ ਤ੍ਰਿੰਗਲ-ਅਸਾਰ ਨੇੜੇ ਸੜਕ ਤੋਂ ਫਿਸਲ ਕੇ 300 ਫੁੱਟ ਹੇਠਾਂ ਡਿੱਗ ਗਈ। ਫਿਲਹਾਲ ਬਚਾਅ ਕਾਰਜ ਜਾਰੀ ਹਨ। ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।

Related posts

Leave a Reply