ਵੱਡੀ ਖ਼ਬਰ : ਨਸ਼ਾਮੁਕਤੀ ਕੇਂਦਰ ਵਿਚੋਂ ਭੱਜੇ ਪੰਜ ਨੌਜਵਾਨਾਂ ਨੇ ਨਦੀ ਵਿਚ ਛਾਲ ਮਾਰ ਦਿੱਤੀ, ਦੋ ਦੀ ਮੌਤ, ਸਟਾਫ ਮੌਕੇ ਤੋਂ ਫ਼ਰਾਰ

ਪਟਿਆਲਾ : ਨਸ਼ਾਮੁਕਤੀ ਕੇਂਦਰ ਵਿਚੋਂ ਭੱਜੇ ਪੰਜ ਨੌਜਵਾਨਾਂ ਨੇ ਸਨੌਰੀ ਅੱਡੇ ਕੋਲ ਵੱਡੀ ਨਦੀ ਵਿਚ ਛਾਲ ਮਾਰ ਦਿੱਤੀ ਜਿਨ੍ਹਾਂ ਵਿਚੋਂ ਦੋ ਦੀ ਮੌਤ ਹੋਣ ਦੀ ਖ਼ਬਰ ਹੈ। 

ਕਥਿਤ ਤੌਰ ਤੇ ਨਸ਼ਾ ਮੁਕਤੀ ਕੇਂਦਰ ਦੇ ਸਟਾਫ ਵੱਲੋਂ ਇਨ੍ਹਾਂ ਨੌਜਵਾਨਾਂ ਦਾ ਪਿੱਛਾ ਕੀਤਾ ਜਾ ਰਿਹਾ ਸੀ। ਖ਼ੁਦ ਨੂੰ ਘਰਦਿਆਂ ਦੇਖ ਨੌਜਵਾਨਾਂ ਨੇ ਨਦੀ ਵਿਚ ਛਾਲ ਮਾਰ ਦਿੱਤੀ ਜਿਨ੍ਹਾਂ ਵਿਚੋਂ ਇਕ ਤੈਰ ਕੇ ਨਦੀ ਦੇ ਦੂਸਰੇ ਪਾਸੇ ਪੁੱਜ ਗਿਆ ਤੇ ਦੋ ਨੂੰ ਲੋਕਾਂ ਦੀ ਮਦਦ ਨਾਲ ਬਾਹਰ ਕੱਢ ਕੇ ਬਚਾਅ ਲਿਆ ਗਿਆ।

Five youths who ran away from the drug addiction center jumped into the river, two died

ਦੱਸਿਆ ਜਾ ਰਿਹਾ ਹੈ ਕਿ ਪੰਜ ਨੌਜਵਾਨ ਨਸ਼ਾਮੁਕਤੀ ਕੇਂਦਰ ਵਿਚੋਂ ਭੱਜੇ ਸੀ ਜਿਨ੍ਹਾਂ ਨੂੰ ਫੜਨ ਲਈ ਤਿੰਨ ਕਾਰਾਂ ਵਿਚ ਸਵਾਰ ਲੋਕ ਪਿੱਛਾ ਕਰ ਰਹੇ ਸਨ। ਪੰਜੇ ਨੌਜਵਾਨਾਂ ਨੇ ਵੱਡੀ ਨਦੀ ਵਿਚ ਛਾਲ ਮਾਰ ਦਿੱਤੀ ਅਤੇ ਇਕ ਨੌਜਵਾਨ ਤੈਰ ਕੇ ਦੂਸਰੇ ਕੰਢੇ ਪਹੁੰਚ ਗਿਆ। ਵੱਡੀ ਨਦੀ ਵਿਚ ਚਿੱਕੜ ਹੋਣ ਕਾਰਨ ਚਾਰ ਨੌਜਵਾਨ ਡੁੱਬਣ ਲੱਗੇ ਤਾਂ ਦੋ ਨੂੰ ਲੋਕਾਂ ਦੀ ਮਦਦ ਨਾਲ ਬਾਹਰ ਕੱਢ ਲਿਆ ਗਿਆ ਜਦਕਿ ਦੋ ਨੌਜਵਾਨ ਡੁੱਬ ਗਏ। ਇਨ੍ਹਾਂ ਗੋਤਾਖੋਰਾਂ ਦੀ ਮਦਦ ਨਾਲ ਬਾਹਰ ਕੱਢਿਆ ਪਰ ਉਦੋਂ ਤਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ।

ਸੂਚਨਾ ਮਿਲਦੇ ਹੀ ਗੋਤਾਖੋਰ ਆਸ਼ੂ ਮਲਿਕ ਤੇ ਸ਼ੰਕਰ ਭਾਰਦਵਾਜ ਨੇ ਟੀਮ ਸਮੇਤ ਮੌਕੇ ’ਤੇ ਪੁੱਜ ਕੇ ਲਾਸ਼ਾਂ ਨੂੰ ਨਦੀ ’ਚੋਂ ਕੱਢਿਆ। ਘਟਨਾ ਸੋਮਵਾਰ ਸ਼ਾਮ ਛੇ ਵਜੇ ਤੋਂ ਬਾਅਦ ਦੀ ਹੈ ਪਰ ਹਾਲੇ ਤਕ ਮਰਨ ਵਾਲਿਆਂ ਦੀ ਪਛਾਣ ਨਹੀਂ ਹੋ ਸਕੀ ਤੇ ਇਨ੍ਹਾਂ ਦਾ ਪਿੱਛਾ ਕਰ ਰਹੇ ਕੇਂਦਰ ਦਾ ਸਟਾਫ ਮੌਕੇ ਤੋਂ ਫ਼ਰਾਰ ਹੋ ਗਿਆ। ਕੋਤਵਾਲੀ ਪੁਲਿਸ ਨੇ ਲਾਸ਼ਾਂ ਕਬਜ਼ੇ ਵਿਚ ਲੈਣ ਤੋਂ ਬਾਅਦ ਰਜਿੰਦਰਾ ਹਸਪਤਾਲ ਭਿਜਵਾ ਦਿੱਤਾ ਹੈ। ਮਰਨ ਵਾਲਿਆਂ ਦੀ ਉਮਰ 25 ਤੋਂ 30 ਸਾਲ ਦੇ ਵਿਚਕਾਰ ਲੱਗ ਰਹੀ ਹੈ।

ਥਾਣਾ ਕੋਤਵਾਲੀ ਪਟਿਆਲਾ ਦੇ ਇੰਚਾਰਜ ਸੁਖਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਟੀਮ ਮੌਕੇ ’ਤੇ ਪੁੱਜੀ ਸੀ ਪਰ ਉਦੋਂ ਤਕ ਨੌਜਵਾਨਾਂ ਦੀ ਡੁੱਬਣ ਨਾਲ ਮੌਤ ਹੋ ਚੁੱਕੀ ਸੀ। ਉਨ੍ਹਾਂ ਕਿਹਾ ਕਿ ਸਾਰੇ ਪਹਿਲੂਆਂ ’ਤੇ ਜਾਂਚ ਕੀਤੀ ਜਾ ਰਹੀ ਹੈ। 

Related posts

Leave a Reply