ਵੱਡੀ ਖ਼ਬਰ : ਪੁਲਿਸ ਨੇ ਦੋ ਫ਼ਰਜ਼ੀ ਈਟੀਟੀ ਅਧਿਆਪਕਾਂ ਨੂੰ ਮੌਕੇ ਤੋਂ ਗ੍ਰਿਫ਼ਤਾਰ ਕੀਤਾ

ਐੱਸਏਐੱਸ ਨਗਰ : ਮੁਹਾਲੀ ਪੁਲਿਸ ਨੇ ਦੋ ਫ਼ਰਜ਼ੀ ਅਧਿਆਪਕਾਂ ਨੂੰ  ਕਾਬੂ  ਕੀਤਾ ਹੈ। ਦੋਵੇਂ ਈਟੀਟੀ ਦੀ ਪ੍ਰੀਖਿਆ ਤੋਂ ਬਾਅਦ ਦਸਤਾਵੇਜ਼ਾਂ ਦੀ ਪੜਤਾਲ ਲਈ ਮੁਹਾਲੀ ਪੁੱਜੇ।

ਬਾਇਓਮੈਟ੍ਰਿਕ ਵੈਰੀਫਿਕੇਸ਼ਨ ਦੌਰਾਨ ਉਸ ਦਾ ਡੇਟਾ ਮੇਲ ਨਹੀਂ ਖਾਂਦਾ ਸੀ। ਇਸ ਤੋਂ ਬਾਅਦ ਵਿਭਾਗ ਦੇ ਸਹਾਇਕ ਡਾਇਰੈਕਟਰ ਵਲੋਂ ਮੁਹਾਲੀ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ। ਪੁਲਿਸ ਨੇ ਦੋਵਾਂ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ।

ਦੋਸ਼ੀਆਂ ਦੀ ਪਛਾਣ ਨਰਿੰਦਰਪਾਲ ਸਿੰਘ ਵਾਸੀ ਫਾਜ਼ਿਲਕਾ ਅਤੇ ਗੁਰਪ੍ਰੀਤ ਸਿੰਘ ਵਾਸੀ ਸਰਦੂਲਗੜ੍ਹ (ਮਾਨਸਾ) ਵਜੋਂ ਹੋਈ ਹੈ। ਪੁਲਿਸ ਦੋਵਾਂ ਜਣਿਆਂ ਤੋਂ ਪੁੱਛਗਿੱਛ ਕਰ ਰਹੀ ਹੈ। ਜਾਣਕਾਰੀ ਅਨੁਸਾਰ ਫਿਰੋਜ਼ਪੁਰ ਦਾ ਰਹਿਣ ਵਾਲਾ ਨਰਿੰਦਰਪਾਲ, ਸੰਦੀਪ ਕੁਮਾਰ ਦੇ ਕਾਗਜ਼ਾਂ ਦੀ ਜਾਂਚ ਕਰਵਾਉਣ ਲਈ ਪਹੁੰਚਿਆ ਸੀ। ਇਸ ਵਿਚ ਸੰਦੀਪ ਦਾ ਜਾਅਲੀ ਵੋਟਰ ਤੇ ਆਧਾਰ ਕਾਰਡ ਸੀ.  ਜਦੋਂ ਉਸਦਾ ਬਾਇਓਮੈਟ੍ਰਿਕ ਕਰਵਾਇਆ ਗਿਆ ਤਾਂ ਫੜਿਆ ਗਿਆ।

ਸਿੱਖਿਆ ਵਿਭਾਗ ਨੂੰ ਸ਼ੱਕ ਹੈ ਕਿ ਉਸ ਨੇ ਸੰਦੀਪ ਕੁਮਾਰ ਦੀ ਥਾਂ ਲਿਖ਼ਤੀ ਪ੍ਰੀਖਿਆ ਵੀ ਦਿੱਤੀ ਹੋਵੇਗੀ। ਗੁਰਪ੍ਰੀਤ ਸਿੰਘ ਦੀ ਥਾਂ ਕਿਸੇ ਹੋਰ ਨੇ ਪ੍ਰੀਖਿਆ ਦਿੱਤੀ ਸੀ। ਪ੍ਰੀਖਿਆ ਦੇ ਸਮੇਂ ਲਈ ਗਈ ਫੋਟੋ ਬਾਇਓਮੈਟ੍ਰਿਕ ਡੇਟਾ ਦੀ ਫੋਟੋ ਨਾਲ ਮੇਲ ਨਹੀਂ ਖਾਂਦੀ ਸੀ। ਪੁਲਿਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।  

Related posts

Leave a Reply