UPDATED: ਵੱਡੀ ਖ਼ਬਰ : ਚਚੇਰੇ ਭਰਾ ਵਲੋਂ ਨੌਜਵਾਨ ਭੈਣ ਨੂੰ ਟਰੈਕਟਰ ਹੇਠਾਂ ਦੇ ਕੇ ਕਤਲ ਕਰ ਦਿੱਤਾ

ਚਚੇਰੇ ਭਰਾ ਵਲੋਂ ਨੌਜਵਾਨ ਭੈਣ ਨੂੰ ਟਰੈਕਟਰ ਹੇਠਾਂ ਦੇ ਕੇ ਕਤਲ ਕਰ ਦਿੱਤਾ

ਗੁਰਦਾਸਪੁਰ (ਅਸ਼ਵਨੀ ): ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਨਵੀਆਂ ਬਾਗੜੀਆਂ ਵਿਖੇ ਜ਼ਮੀਨੀ ਝਗੜੇ ਵਿਚ ਜ਼ਮੀਨ ਦੀ ਵੱਟ ਵਾਹੁਣ ਮੌਕੇ ਰੋਕੇ ਜਾਣ ਤੇ ਚਚੇਰੇ ਭਰਾ ਵਲੋਂ ਨੌਜਵਾਨ ਭੈਣ ਨੂੰ ਟਰੈਕਟਰ ਹੇਠਾਂ ਦੇ ਕੇ ਕਤਲ ਕਰ ਦਿੱਤਾ ਗਿਆ  ।

ਪ੍ਰਾਪਤ ਜਾਣਕਾਰੀ ਅਨੁਸਾਰ ਸਾਬਕਾ ਫੌਜੀ ਅਮਰਜੀਤ ਸਿੰਘ ਪੁੱਤਰ ਕੁੰਕਣ ਸਿੰਘ ਵਾਸੀ ਨਵੀਆਂ ਬਾਗੜੀਆਂ ਦਾ ਆਪਣੇ ਹੀ ਪਰਿਵਾਰ ’ਚੋ ਲੱਗਦੇ ਭਤੀਜੇ ਮਨਪ੍ਰੀਤ ਸਿੰਘ ਪੁੱਤਰ ਗੁਰਜੀਤ ਸਿੰਘ ਬਾਗੜੀਆਂ ਨਾਲ ਜ਼ਮੀਨ ਦੀ ਵੱਟ ਦਾ ਝੱਗੜਾ ਚੱਲ ਰਿਹਾ ਸੀ, ਜਿਸ ਨੂੰ ਪਿੰਡ ਦੇ ਮੋਹਤਬਰ ਵਿਅਕਤੀਆਂ ਨੇ ਪੰਚਾਇਤ ਸਮੇਤ ਦੋ ਦਿਨ ਪਹਿਲਾਂ  ਝਗੜਾ ਖਤਮ ਕਰ ਦਿੱਤਾ  ਪਰ ਅੱਜ ਜਦੋਂ ਅਮਰਜੀਤ ਸਿੰਘ ਦੇ ਭਤੀਜੇ ਮਨਪ੍ਰੀਤ ਸਿੰਘ ਪੁੱਤਰ ਗੁਰਜੀਤ ਸਿੰਘ ਨਵੀਆਂ ਬਾਗੜੀਆਂ ਨੇ ਆਪਣੇ ਟਰੈਕਟਰ ਨਾਲ ਝਗੜੇ ਵਾਲੀ ਪਾਈ ਹੋਈ ਜ਼ਮੀਨੀ ਵੱਟ ਨੂੰ ਵਾਹੁਣ ਲੱਗਾ ਪਿਆ ਤਾਂ ਉਸ ਮੌਕੇ ਸਾਬਕਾ ਫੌਜੀ ਅਮਰਜੀਤ ਸਿੰਘ ਨੇ ਆਪਣੇ ਪਰਿਵਾਰ ਨਾਲ ਨੌਜਵਾਨ ਕੁੜੀ ਸੁਮਨਪ੍ਰੀਤ ਕੌਰ ਸਮੇਤ ਮਨਪਰੀਤ ਸਿੰਘ ਨੂੰ ਜ਼ਮੀਨ ਦੀ ਵੱਟ ਵਾਹੁਣ ਤੋਂ ਰੋਕਿਆ।

ਇਸ ਦੌਰਾਨ ਮਨਪ੍ਰੀਤ ਸਿੰਘ ਨੇ ਟਰੈਕਟਰ ਹੇਠਾਂ ਸੁਮਨਪ੍ਰੀਤ ਕੌਰ ਨੂੰ ਦੇ ਕੇ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ। ਕੁੜੀ ਨੂੰ ਜ਼ਖਮੀ ਹਾਲਤ ਵਿਚ ਜਦੋਂ ਉਸ ਦੇ ਪਰਿਵਾਰ ਨੇ ਸਰਕਾਰੀ ਹਸਪਤਾਲ ਭੈਣੀ ਮੀਆਂ ਖਾਂ ਵਿਖੇ ਪਹੁੰਚਾਇਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਦੇ ਪਰਿਵਾਰ ਵੱਲੋਂ ਪੁਲਸ ਨੂੰ ਸੂਚਨਾ ਦੇਣ ਤੇ ਪੁਲਸ ਨੇ ਤੁਰੰਤ ਹਰਕਤ ਵਿਚ ਆ ਕੇ ਮ੍ਰਿਤਕ ਕੁੜੀ ਦੀ ਲਾਸ਼ ਕਬਜ਼ੇ ਵਿਚ ਲੈ ਕੇ ਝਗੜੇ ਵਾਲੀ ਥਾਂ ਦਾ ਮੌਕਾ ਵੇਖਿਆ।

 ਦੋਸ਼ੀ ਫਰਾਰ ਹਨ।

Related posts

Leave a Reply