ਵੱਡੀ ਖ਼ਬਰ : ਭਾਜਪਾ ਵਿਧਾਇਕ ਨੇ ਸ਼ਿਵ ਸੈਨਾ ਦੇ ਆਗੂ ਨੂੰ ਥਾਣੇ ਚ ਸ਼ਰੇਆਮ ਮਾਰੀ ਗੋਲੀ

ਮੁੰਬਈ— ਮਹਾਰਾਸ਼ਟਰ ‘ਚ ਨੇਤਾਵਾਂ ਵਿਚਾਲੇ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਕਲਿਆਣ ਵਿੱਚ ਭਾਜਪਾ ਵਿਧਾਇਕ ਨੇ ਸ਼ਿਵ ਸੈਨਾ ਏਕਨਾਥ ਸ਼ਿੰਦੇ ਧੜੇ ਦੇ ਆਗੂ ਨੂੰ ਗੋਲੀ ਮਾਰ ਦਿੱਤੀ ਹੈ। ਖਾਸ ਗੱਲ ਇਹ ਹੈ ਕਿ ਗੋਲੀ ਹਿਲਲਾਈਨ ਥਾਣੇ ਦੇ ਅਧਿਕਾਰੀ ਦੇ ਸਾਹਮਣੇ ਚਲਾਈ ਗਈ ਸੀ। ਜਾਣਕਾਰੀ ਅਨੁਸਾਰ ਕਿਸੇ ਜ਼ਮੀਨ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ, ਇਸੇ ਸਬੰਧ ‘ਚ ਪੁਲਸ ਨੇ ਦੋਵਾਂ ਧਿਰਾਂ ਨੂੰ ਗੱਲਬਾਤ ਲਈ ਬੁਲਾਇਆ ਸੀ ਤਾਂ ਗੱਲਬਾਤ ਗਰਮਾ ਗਈ ਅਤੇ ਗਣਪਤ ਗਾਇਕਵਾੜ ਨੇ ਗੋਲੀਆਂ ਚਲਾ ਦਿੱਤੀਆਂ।

ਗੋਲੀਬਾਰੀ ‘ਚ ਮਹੇਸ਼ ਗਾਇਕਵਾੜ ਦੇ ਨਾਲ-ਨਾਲ ਇਕ ਹੋਰ ਵਿਅਕਤੀ ਜ਼ਖਮੀ ਹੋ ਗਿਆ, ਦੋਵਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਗੋਲੀਬਾਰੀ ਤੋਂ ਬਾਅਦ ਭਾਜਪਾ ਵਿਧਾਇਕ ਗਣਪਤ ਗਾਇਕਵਾੜ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਘਟਨਾ ਤੋਂ ਬਾਅਦ ਇਕ ਚੈਨਲ ਨਾਲ ਗੱਲਬਾਤ ‘ਚ ਗਣਪਤ ਗਾਇਕਵਾੜ ਨੇ ਦੱਸਿਆ ਕਿ ਉਨ੍ਹਾਂ ਨੇ ਆਤਮ ਰੱਖਿਆ ‘ਚ ਗੋਲੀ ਚਲਾਈ ਕਿਉਂਕਿ ਮਹੇਸ਼ ਗਾਇਕਵਾੜ ਦੇ ਨਾਲ ਆਏ ਲੋਕ ਉਨ੍ਹਾਂ ਦੇ ਬੇਟੇ ਨਾਲ ਦੁਰਵਿਵਹਾਰ ਕਰ ਰਹੇ ਸਨ।

Related posts

Leave a Reply