ਵੱਡੀ ਖ਼ਬਰ : ਭਾਰਤ ਵਿੱਚ ਰੋਜ਼ਾਨਾ ਔਸਤਨ 439 ਲੋਕ ਭਾਰਤੀ ਨਾਗਰਿਕਤਾ ਛੱਡਣ ਲੱਗੇ

ਨਵੀਂ ਦਿੱਲੀ:

ਭਾਰਤ ਵਿੱਚ ਰੋਜ਼ਾਨਾ ਔਸਤਨ 439 ਲੋਕ ਭਾਰਤੀ ਨਾਗਰਿਕਤਾ ਛੱਡ ਰਹੇ ਹਨ। ਇਸ ਸਾਲ ਵੀ ਜੂਨ ਤੱਕ 87026 ਭਾਰਤੀਆਂ ਨੇ ਆਪਣੀ ਨਾਗਰਿਕਤਾ ਛੱਡ ਦਿੱਤੀ ਹੈ। ਪਿਛਲੇ ਸਾਢੇ ਤਿੰਨ ਸਾਲਾਂ ‘ਚ 5 ਲੱਖ 61 ਹਜ਼ਾਰ 272 ਲੋਕ ਭਾਰਤ ਛੱਡ ਕੇ ਦੁਨੀਆ ਦੇ 135 ਦੇਸ਼ਾਂ ‘ਚ ਵੱਸ ਗਏ ਹਨ।

ਪਾਕਿਸਤਾਨ, ਸਾਊਦੀ ਅਰਬ ਅਤੇ ਕੁਵੈਤ ਤੋਂ ਇਲਾਵਾ ਕਈ ਲੋਕਾਂ ਨੇ ਚੀਨ, ਅਮਰੀਕਾ ਅਤੇ ਫਰਾਂਸ ਦੀ ਨਾਗਰਿਕਤਾ ਵੀ ਲਈ ਹੈ।
ਇਹ ਹੈਰਾਨ ਕਰਨ ਵਾਲਾ ਅੰਕੜਾ ਵਿਦੇਸ਼ ਮੰਤਰੀ ਡਾਕਟਰ ਸੁਬਰਾਮਨੀਅਮ ਜੈਸ਼ੰਕਰ ਨੇ ਲੋਕ ਸਭਾ ਵਿੱਚ ਪੇਸ਼ ਕੀਤਾ।

ਦਰਅਸਲ, ਕਾਂਗਰਸ ਦੇ ਸੰਸਦ ਮੈਂਬਰ  ਪੀ ਚਿਦੰਬਰਮ ਨੇ ਸਰਕਾਰ ਤੋਂ ਵੱਡੀ ਗਿਣਤੀ ਵਿੱਚ ਭਾਰਤੀਆਂ ਦੇ ਨਾਗਰਿਕਤਾ ਛੱਡਣ ਅਤੇ ਇਸ ਦੇ ਕਾਰਨਾਂ ਬਾਰੇ ਪੁੱਛਿਆ ਸੀ। ਸਰਕਾਰ ਵੱਲੋਂ ਪੇਸ਼ ਕੀਤੇ ਗਏ ਜਵਾਬ ਅਨੁਸਾਰ ਹੁਣ ਤੱਕ ਸਭ ਤੋਂ ਵੱਧ 2 ਲੱਖ 25 ਹਜ਼ਾਰ 620 ਭਾਰਤੀਆਂ ਨੇ ਪਿਛਲੇ ਸਾਲ ਯਾਨੀ ਸਾਲ 2022 ਵਿੱਚ ਭਾਰਤੀ ਨਾਗਰਿਕਤਾ ਤਿਆਗ ਦਿੱਤੀ ਹੈ, ਜਦੋਂ ਕਿ ਸਭ ਤੋਂ ਘੱਟ 85 ਹਜ਼ਾਰ 256 ਲੋਕਾਂ ਨੇ ਸਾਲ 2020 ਵਿੱਚ ਭਾਰਤੀ ਨਾਗਰਿਕਤਾ ਤਿਆਗ ਦਿੱਤੀ ਹੈ।
ਸਰਕਾਰ ਦਾ ਕਹਿਣਾ ਹੈ ਕਿ ਪਿਛਲੇ ਦੋ ਦਹਾਕਿਆਂ ‘ਚ ਦੁਨੀਆ ਦੇ ਵੱਖ-ਵੱਖ ਦੇਸ਼ਾਂ ‘ਚ ਕੰਮ ਕਰਨ ਵਾਲੇ ਭਾਰਤੀਆਂ ਦੀ ਗਿਣਤੀ ‘ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਹਨਾਂ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਨਿੱਜੀ ਸਹੂਲਤ ਦੇ ਕਾਰਨਾਂ ਕਰਕੇ ਵਿਦੇਸ਼ੀ ਨਾਗਰਿਕਤਾ ਦੀ ਚੋਣ ਕੀਤੀ ਹੈ। ਵਿਦੇਸ਼ ਮੰਤਰੀ ਨੇ ਕਿਹਾ  ਫਿਰ ਵੀ, ਸਰਕਾਰ ਨਾਗਰਿਕਤਾ ਛੱਡਣ ਦੇ ਇਸ ਰੁਝਾਨ ਨੂੰ ਘਟਾਉਣ ਲਈ ‘ਮੇਕ ਇਨ ਇੰਡੀਆ’ ‘ਤੇ ਕੇਂਦਰਿਤ ਕਈ ਕਦਮ ਚੁੱਕ ਰਹੀ ਹੈ।

Related posts

Leave a Reply