ਵੱਡੀ ਖ਼ਬਰ : ਮਿਲ ਗਈ ਇਹਨਾਂ ਅਧਿਆਪਕਾਂ ਨੂੰ ਆਨ ਡਿਊਟੀ ਛੁੱਟੀ ਦੀ ਸਹੂਲਤ

ਸਿੱਖਿਆ ਵਿਭਾਗ ਵੱਲੋਂ ਲੇਖਕ ਅਧਿਆਪਕਾਂ ਨੂੰ ਆਨ ਡਿਊਟੀ ਛੁੱਟੀ ਦੀ ਸਹੂਲਤ

 
 
ਹੁਸ਼ਿਆਰਪੁਰ / ਚੰਡੀਗੜ੍ਹ   (THE EDITOR NEWS ) :
 
ਸਕੱਤਰ ਸਿੱਖਿਆ ਵਿਭਾਗ ਪੰਜਾਬ ਵੱਲੋਂ ਵਿਭਾਗ ਅੰਦਰ ਕੰਮ ਕਰ ਰਹੇ ਲੇਖਕਾਂ ਨੂੰ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਪਾਏ ਜਾਣ ਵਾਲੇ ਯੋਗਦਾਨ ਪ੍ਰਤੀ ਮਹੀਨੇ ਵਿੱਚ ਇੱਕ ਦਿਨ ਆਨ ਡਿਊਟੀ ਦੀ ਸਹੂਲਤ ਦਿੱਤੀ ਗਈ ਹੈ, ਇਸ ਸਬੰਧੀ ਕੀਤੇ ਐਲਾਨ ਵਿੱਚ ਸਿੱਖਿਆ ਵਿਭਾਗ ਵੱਲੋਂ ਸਮੂਹ ਜਿਲ੍ਹਾ ਸਿੱਖਿਆ ਅਫਸਰਾਂ ਨੂੰ ਪੱਤਰ ਲਿਖ ਕੇ ਬਕਾਇਦਾ ਆਦੇਸ਼ ਦਿੱਤੇ ਗਏ ਹਨ।
ਜਿਨ੍ਹਾਂ ਵਿੱਚ ਕਿਹਾ ਗਿਆ ਹੈ ਕਿ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਅਧਿਆਪਕਾਂ ਵੱਲੋਂ ਵੱਖ-ਵੱਖ ਮੈਗਜੀਨਾਂ-ਅਖਬਾਰਾਂ ਲਈ ਲਿਖਦਿਆ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕੀਤਾ ਜਾ ਰਿਹਾ ਹੈ ਤੇ ਇਨ੍ਹਾਂ ਵਿੱਚੋ ਬਹੁਤਿਆਂ ਨੂੰ ਸਾਹਿਤ ਖੇਤਰ ਅੰਦਰ ਚੰਗੀਆਂ ਪੁਸਤਕਾਂ ਲਿਖਣ ਲਈ ਸਾਹਿਤ ਅਕਾਦਮੀ, ਭਾਸ਼ਾ ਵਿਭਾਗ ਪੰਜਾਬ ਤੇ ਸਾਹਿਤ ਸਾਭਾਵਾਂ ਵੱਲੋਂ ਸਮੇਂ-ਸਮੇਂ ਸਿਰ ਸਨਮਾਨਿਤ ਵੀ ਕੀਤਾ ਜਾਂਦਾ ਰਿਹਾ ਹੈ।
ਜਾਰੀ ਕੀਤੇ ਗਏ ਆਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਸਕੂਲਾਂ ਅੰਦਰ ਕੰਮ ਕਰਦੇ ਅਜਿਹੇ ਸਾਹਿਤਕਾਰ ਅਧਿਆਪਕਾਂ, ਲੇਖਕਾਂ ਨੂੰ ਯੁਨੀਵਰਸਿਟੀ, ਕਾਲਜਾਂ, ਸਾਹਿਤ ਅਕਾਦਮੀਆਂ, ਭਾਸ਼ਾ ਵਿਭਾਗ ਪੰਜਾਬ, ਸਰਕਾਰੀ ਤੇ ਅਰਧ-ਸਰਕਾਰੀ ਸੰਸਥਾਵਾਂ, ਸੰਚਾਰ ਮਾਧਿਅਮ ਦੇ ਰਜਿਸਟਰਡ ਸਾਧਨਾਂ ’ਤੇ ਆਪਣੀ ਰਚਨਾ ਪੇਸ਼ ਕਰਨ, ਪ੍ਰਧਾਨਗੀ ਕਰਨ, ਪੇਪਰ ਪੜ੍ਹਨ ਆਦਿ ਲਈ ਜਾਣ ਸਮੇਂ ਇਨ੍ਹਾਂ ਨੂੰ ਵਿਭਾਗ ਵਿੱਚ ਇੱਕ ਦਿਨ ਦੀ ਆਨ ਡਿਊਟੀ ’ਤੇ ਸਮਝਿਆ ਜਾਵੇਗਾ, ਅਧਿਆਪਕ ਨੂੰ ਜਾਣ ਸਮੇਂ ਅਜਿਹੀ ਕਾਰਵਾਈ ਸਬੰਧੀ ਆਪਣੀ ਸਕੂਲ ਮੁੱਖੀ ਨੂੰ ਜਾਣਕਾਰੀ ਦੇਣੀ ਜਰੂਰੀ ਹੋਵੇਗੀ।

Related posts

Leave a Reply