ਵੱਡੀ ਖ਼ਬਰ : ਲੜਕੀ ਵੱਲੋਂ ਪ੍ਰੇਮ ਵਿਆਹ ਕਰਨ ‘ਤੇ ਭਰਾ ਨੇ ਮਾਰੀ ਗੋਲੀ, ਸਜ-ਵਿਆਹੀ ਲੜਕੀ ਦੀ ਮੌਕੇ ਤੇ ਹੀ ਮੌਤ :: ਦੁਪਹਿਰ ਨੂੰ 3 ਵਜੇ ਪ੍ਰੈਸ ਕਾਨਫਰੰਸ

ਲੁਧਿਆਣਾ : ਲੜਕੀ ਵੱਲੋਂ ਪ੍ਰੇਮ ਵਿਆਹ ਕਰਨ ‘ਤੇ ਉਸਦਾ ਭਰਾ ਨੇ ਹੀ  ਖ਼ਫ਼ਾ ਹੋ ਕੇ  ਆਪਣੀ ਭੈਣ ਤੇ ਉਸ ਦੇ ਪਤੀ ‘ਤੇ ਗੋਲ਼ੀਆਂ ਚਲਾ ਦਿੱਤੀਆਂ। ਲੜਕੀ ਦੇ ਪਤੀ ਦੀ ਤਾਂ ਜਾਨ ਬਚਾ ਗਈ ਪਰ 2 ਗੋਲ਼ੀਆਂ ਲੱਗਣ ਕਾਰਨ ਸਜ-ਵਿਆਹੀ ਲੜਕੀ ਦੀ ਮੌਕੇ ਤੇ ਹੀ ਮੌਤ ਹੋ ਗਈ। ਗੋਲ਼ੀਆਂ ਲੱਗਣ ਕਾਰਨ ਜ਼ਖ਼ਮੀ ਹੋਏ ਲੜਕੀ ਦੇ ਪਤੀ ਰਵੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।

ਮਾਮਲੇ ‘ਚ ਪੁਲਿਸ ਨੇ ਮ੍ਰਿਤਕਾ ਸੰਦੀਪ ਕੌਰ ਦੀ ਲਾਸ਼ ਨੂੰ ਕਬਜੇ ਵਿਚ ਲੈਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਜਾਣਕਾਰੀ ਮੁਤਾਬਕ ਕੁਝ ਸਮਾਂ ਪਹਿਲਾਂ ਸੰਦੀਪ ਕੌਰ ਨੇ ਘਰੋਂ ਭੱਜ ਕੇ ਰਵੀ ਨਾਲ ਵਿਆਹ ਕਰਾ ਲਿਆ । ਇਸ ਗੱਲ ਤੋਂ ਬੁਰੀ ਤਰਾਂ ਭੜਕੇ ਕੇ ਸੂਰਜ ਨੇ ਪੰਜ ਪੀਰ ਰੋਡ ਸਥਿਤ ਰਵੀ ਦੇ ਘਰ ਦੇ ਜਾਕੇ ਦੋਵਾਂ ਤੇ ਗੋਲੀ ਚਲਾ ਦਿੱਤੀ।  ਜਿਸ ਕਾਰਨ ਲੜਕੀ ਦੀ ਮੌਕੇ ਤੇ ਹੀ ਮੌਤ ਹੋ ਗਈ.

 ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਸੂਰਜ ਨੇ ਖੁਦ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਉਧਰੋਂ ਇਸ ਸੰਬੰਧ ਵਿਚ ਐਤਵਾਰ ਦੁਪਹਿਰ ਨੂੰ ਏਡੀਸੀਪੀ ਸ਼ੁਭਮ ਅਗਰਵਾਲ 3 ਵਜੇ  ਪ੍ਰੈਸ ਕਾਨਫਰੰਸ ਕਰਨਗੇ। 

Related posts

Leave a Reply