ਵੱਡੀ ਖ਼ਬਰ : ਸਿਵਲ ਹਸਪਤਾਲ ਦੇ ਬਾਹਰ ਚਾਹ ਦੀ ਦਕਾਨ ਦੀ ਆੜ ਵਿੱਚ ਨਸੀਲੀਆ ਗੋਲੀਆ ਦਾ ਧੰਦਾ ਕਰਨ ਵਾਲੇ , ਡਾ ਲਖਵੀਰ ਸਿੰਘ ਤੇ ਡਰੱਗ ਜੋਨਲ ਇੰਚ. ਬਲਰਾਮ ਨੇ  ਰੰਗੇ ਹੱਥੀ ਦਬੋਚਿਆ

ਹੁਸ਼ਿਆਰਪੁਰ : ਸਿਵਲ ਹਸਪਤਾਲ ਦੇ ਬਾਹਰ ਚਾਹ ਦੀ ਦਕਾਨ  ਦੀ ਆੜ ਵਿੱਚ ਨਸੀਲੀਆ ਗੋਲੀਆ ਦਾ ਧੰਦਾ ਕਰਨ ਵਾਲੇ ਇਕ ਦੋਸੀ ਨੂੰ  ਜਿਲਾ ਸਿਹਤ ਅਫਸਰ ਡਾ ਲਖਵੀਰ ਸਿੰਘ ਤੇ ਡਰੱਗ ਜੋਨਲ ਇੰਚ. ਬਲਰਾਮ ਨੇ  ਕਾਰਵਾਈ ਕਰਦੇ ਹੋਏ ਰੰਗੇ ਹੱਥੀ ਦਬੋਚਿਆ  ਗਿਆ ਦੋਸੀ ਕੋਲੋ ਪਹਿਲਾਂ ਇਕ ਫਰਜੀ ਗ੍ਰਾਹਕ ਦੀ ਜਰੀਏ ਗੋਲੀ ਖਰੀਦੀ ਗਈ ਅਤੇ ਉਕਤ ਗੋਲੀ ਨਸੀਲੀਆ ਪਏ ਜਾਣ ਤੇ ਦੋਸੀ ਦੀ ਰੇਹੜੀ ਦੀ ਤਲਾਸੀ ਲਹਿਣ ਤੇ ਗੋਲੀਆ ਬਰਾਮਦ  ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ । ਇਸ ਮੋਕੇ ਤੇ ਟੈਕਸੀ ਸਟੈਡ ਵਾਲਿਆ ਨੇ ਵੀ ਦੱਸਿਆ ਕਿ ਸਿਵਲ ਹਸਪਤਾਲ ਦੇ ਅੰਦਰ .ਉ ਐਸ. ਟੀ. ਸੈਟਰ ਹੋਣ ਤੇ ਸਾਰੇ ਹੀ ਨਸ਼ੇ ਦੀ  ਦਵਾਈ ਲੈਣ ਵਾਲੇ ਮਰੀਜ ਦਾ ਰੋਜ ਜਮਾਵੜਾ  ਲੱਗਾ ਰਹਿਦਾ ਹੈ ।  ਜਿਆਦਾ ਰੱਸ਼ ਹੋਣ ਕਰਕੇ   ਸਿਵਲ ਹਸਪਤਾਲ ਤੋ ਦਵਾਈ ਲੈਣ  ਆਮ ਲੋਕਾ ਦੇ ਪਰਸ , ਸਕੂਟਰ  ਹੋਰ ਬਹੁਤ ਸਾਰੀਆ ਚੀਜਾ ਗਵਾਚ ਜਾਦੀਆ ਹੈ ਇਸ ਕਰਕੇ ਉਹਨਾਂ ਪ੍ਰਸ਼ਾਸਿਨ ਤੋ ਮੰਗ ਕੀਤੀ ਕਿ ਇਥੇ ਉ ਐਸ ਟੀ ਸੈਟਰ ਸਿਵਲ ਹਸਪਤਾਲ ਤੋ ਬਦਲ ਕਿ ਕਿਤੇ ਹੋਰ ਖੋਲ ਦੇਣਾ ਚਾਹੀਦਾ ਤੀਂ ਜੋ ਮਰੀਜ ਸਿਵਲ ਹਸਪਤਾਲ ਤੋ ਦਵਾਈ ਲੈਣ ਆਉਦੇ ਹਨ ਉਹਨਾਂ ਦਾ ਨੁਕਸਾਨ ਨਾ ਹੋ ਸਕਤੇ ।

ਇਸ ਮੋਕੇ ਡਾ ਲਖਵੀਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨਾ ਤੋ ਇਸ ਚਾਹ ਵਾਲੀ ਰੇਹੜੀ ਵਾਲੇ ਦੀ ਬਹੁਤ ਸਾਰੀਆ ਸ਼ਿਕਾਇਤਾ ਆ ਰਹੀ ਸਨ ਤੇ ਕਈ ਸਮਾਜ ਸੇਵੀ ਸੰਸਥਾਵਾਂ ਨੇ ਵੀ ਇਸ ਦਾ ਸ਼ਿਕਾਇਤ ਕੀਤੀ ਸੀ ਕਿ ਚਾਹ ਵਾਲਾ ਵੱਡੀ ਪੱਧਰ ਤੇ ਨੀਸੀਲੀਆ ਗੋਲੀਆ ਵੇਚ ਰਿਹਾ ਹੈ , ਕਿਉਕਿ ਹਰ ਵੇਲੇ ਇਥੇ ਨਸ਼ੇੜੀਆ ਦਾ ਜਮਵਾੜਾ ਰਹਿਦਾੰ ਸੀ । ਅੱਜ ਜਦੋ ਇਕ ਵਿਆਕਤੀ ਨੂੰ ਗ੍ਰਾਹਕ ਬਣਾ ਕੇ  ਇਕ ਕੋਲੋ ਨਸੀਲੀ ਗੋਲੀਆ ਲੈਣ ਵਾਸਤੇ ਭੇਜਿਆ ਤਾ ਇਸ ਨੇ 50  ਰੁਪਏ  ਦੀ ਇਕ ਗੋਲੀ ਦੇ ਦਿੱਤੀ । ਇਥੇ ਇਹ ਵੀ ਕਹਿਣਾ ਕਿ ਚਾਹ ਵਾਲਾ 50 ਰੁਪਏ ਤੋ ਲੈ ਕਿ 150 ਰੁਪਏ ਦੀ ਗੋਲੀ ਵੇਚ ਰਿਹਾ ਹੈ ।  ਇਸ ਤੇ ਸਿਹਤ ਵਿਭਾਗ ਵੱਲੋ ਇਕ ਟੀਮ ਗਠਨ ਕਰਕੇ ਡਰੱਗ ਜੋਨਲ ਇੰਚਰਾਜ ਤੇ ਡਰੱਗ ਇੰਸਪੈਕਚਰ ਨੂੰ ਮੋਕੇ ਤੇ ਭੇਜ ਜਦੋ ਇਸ ਦੀ ਤਲਾਸੀ ਲਈ ਤੇ ਇਸ ਕੋਲੋ ਵੱਡੀ ਪੱਧਰ ਤੇ ਨਸੀਲੀਆ ਗੋਲੀਆ ਬਰਾਮਦ ਕੀਤੀ ਗਈਆ ਜਿਸ ਤੇ ਦੋਸੀ ਨੂੰ ਮਾਡਲ ਟਾਊਨ ਪੁਲਿਸ ਦੇ ਹਵਾਲੇ ਕਰ ਦਿੱਤੀ ਜਿਥੇ ਦੋਸ਼ੀ ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ  । 

Related posts

Leave a Reply