ਵੱਡੀ ਖ਼ਬਰ :: ਸੀਬੀਆਈ ਅਧਿਕਾਰੀ ਬਣ ਕੇ ਧੋਖਾਧੜੀ ਕਰਨ ਵਾਲੇ ਭਰਾਵਾਂ ਦੀ ਗ੍ਰਿਫ਼ਤਾਰੀ

ਅੰਮ੍ਰਿਤਸਰ :  ਪੁਲਿਸ ਨੇ ਦੋ  ਭਰਾਵਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਨੇ  ਸੀਬੀਆਈ ਅਧਿਕਾਰੀ ਬਣ ਕੇ ਅਤੇ ਨੌਕਰੀ ਦਿਵਾਉਣ ਦੇ ਝੂਠੇ ਵਾਅਦੇ ਕਰ ਕੇ ਧੋਖਾਧੜੀ ਕੀਤੀ ਸੀ। ਮੁਲਜ਼ਮਾਂ ਨੇ ਕਈ ਲੋਕਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਾਂਚ ਤੋਂ ਬਾਅਦ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕਿਰਾਏ ਦੇ ਘਰ ‘ਤੇ ਛਾਪਾ ਮਾਰਨ ਤੋਂ ਬਾਅਦ, ਅਜੈਪਾਲ ਤੋਂ ਨਕਲੀ ਸੀਬੀਆਈ ਆਈਡੀ ਕਾਰਡ, ਕਾਂਸਟੇਬਲ ਭਰਤੀ ਲਈ ਤਿਆਰ ਕੀਤੇ ਪੱਤਰ ਅਤੇ 2 ਲੱਖ ਰੁਪਏ ਬਰਾਮਦ ਕੀਤੇ ਗਏ। ਇਸ ਤੋਂ ਇਲਾਵਾ, ਅੰਮ੍ਰਿਤਪਾਲ ਸਿੰਘ ਤੋਂ ਪੰਜਾਬ ਪੁਲਿਸ ਦੇ ਕਾਂਸਟੇਬਲ ਦੀ ਵਰਦੀ ਜਿਸ ਵਿੱਚ ਬੈਜ, ਨੇਮ ਪਲੇਟ, ਪੀਪੀ ਬਕਲ ਵਾਲੀ ਕਾਲੀ ਬੈਲਟ, ਕਾਂਸਟੇਬਲ ਦੀ ਖਾਕੀ, ਲਾਲ ਅਤੇ ਨੀਲੀ ਪੱਗ ਸ਼ਾਮਲ ਹੈ, ਬਰਾਮਦ ਕੀਤੀ ਗਈ ਹੈ। ਡੀਸੀਪੀ ਲਾਅ ਐਂਡ ਬਾਰਡਰ ਨੇ ਕਿਹਾ ਕਿ ਦੋਵੇਂ ਭਰਾ ਲੋਕਾਂ ਨਾਲ ਧੋਖਾ ਕਰਦੇ ਸਨ ਅਤੇ ਉਨ੍ਹਾਂ ਤੋਂ ਪੈਸੇ ਲੈਂਦੇ ਸਨ। 

ਮੁਲਜ਼ਮਾਂ ਦੀ ਪਛਾਣ ਅੰਮ੍ਰਿਤਪਾਲ ਸਿੰਘ ਅਤੇ ਅਜੈਪਾਲ ਸਿੰਘ ਵਜੋਂ ਹੋਈ ਹੈ, ਦੋਵੇਂ 24 ਸਾਲ ਦੇ ਹਨ, ਜੋ ਗੁਰਦਾਸਪੁਰ ਦੇ ਪਿੰਡ ਅਲੇਚੱਕ ਦੇ ਰਹਿਣ ਵਾਲੇ ਹਨ। ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। 

Posted By: Jagmohan Singh

1854

Related posts

Leave a Reply