ਵੱਡੀ ਖ਼ਬਰ : ਸੜਕ ਹਾਦਸੇ ‘ਚ ਪੰਜਾਬ ਦੇ ਚਾਰ ਨਿਵਾਸੀਆਂ ਦੀ ਮੌਤ ਹੋ ਗਈ, 3 ਗੰਭੀਰ ਜ਼ਖ਼ਮੀ

ਸ੍ਰੀਨਗਰ :: ਕੁਲਗਾਮ ਜ਼ਿਲੇ ਦੇ ਨਿਪੋਰਾ ਇਲਾਕੇ ‘ਚ  ਦੁਪਹਿਰ ਨੂੰ ਹੋਏ ਇਕ ਸੜਕ ਹਾਦਸੇ ‘ਚ ਪੰਜਾਬ ਦੇ ਚਾਰ ਨਿਵਾਸੀਆਂ ਦੀ ਮੌਤ ਹੋ ਗਈ, ਜਦਕਿ ਤਿੰਨ ਗੰਭੀਰ ਜ਼ਖ਼ਮੀ ਹੋ ਗਏ।

ਜਾਣਕਾਰੀ ਅਨੁਸਾਰ  ਕਾਜ਼ੀਗੁੰਡ ਤੋਂ ਸ਼੍ਰੀਨਗਰ ਜਾ ਰਿਹਾ ਇਕ ਵਾਹਨ ਨਿਪੋਰਾ ਇਲਾਕੇ ‘ਚ ਗਰਿੱਡ ਸਟੇਸ਼ਨ ਨੇੜੇ ਸੜਕ ਤੋਂ ਫਿਸਲ ਗਿਆ। ਘਟਨਾ ਸਮੇਂ ਗੱਡੀ ਵਿੱਚ 7 ​​ਸੈਲਾਨੀ ਸਵਾਰ ਸਨ। ਇਹ ਸਾਰੇ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਰਹਿਣ ਵਾਲੇ ਸਨ।

ਜ਼ਖ਼ਮੀਆਂ ਨੂੰ ਅਨੰਤਨਾਗ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਚਾਰ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਅਤੇ ਤਿੰਨ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਮਿਰਤਕਾਂ ਚ  ਸੰਦੀਪ ਸ਼ਰਮਾ (28), ਰੋਮੀ (26), ਜਗਦੀਸ਼ ਉਰਫ਼ ਹਨੀ (23), ਗੁਰਮੀਤ ਸਿੰਘ (23) ਦੀ ਮੌਤ ਹੋ ਗਈ। ਜਦਕਿ ਹਰਚੰਦ ਸਿੰਘ (34), ਕਰਨਪਾਲ (25), ਆਸ਼ੂ (18) ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

1000

Related posts

Leave a Reply