ਵੱਡੀ ਖ਼ਬਰ : ਹੱਦ ਹੋ ਗਈ, ਪੰਜਾਬ ਦੇ ਇੱਕੋ ਜਿਲ੍ਹੇ ਚ ਤਿੰਨ ਦਿਨਾਂ ’ਚ ਤਿੰਨ ਨੌਜਵਾਨਾਂ ਵੱਲੋਂ ਖ਼ੁਦਕੁਸ਼ੀ, ਕੀ ਨੌਜਵਾਨਾਂ ਨੂੰ ਕਰਜ਼ੇ ਦਾ ਦੈਂਤ ਨਿਗਲ ਰਿਹਾ ? CLICK HERE TO READ MORE ::

ਹੱਦ ਤੋਂ ਵੱਧ  ਹੋ ਗਈ,  ਪੰਜਾਬ ਦੇ ਇੱਕੋ ਜਿਲ੍ਹੇ ਚ ਤਿੰਨ ਦਿਨਾਂ ’ਚ ਤਿੰਨ ਨੌਜਵਾਨਾਂ ਵੱਲੋਂ ਖ਼ੁਦਕੁਸ਼ੀ, ਕੀ ਨੌਜਵਾਨਾਂ ਨੂੰ ਕਰਜ਼ੇ ਦਾ ਦੈਂਤ ਨਿਗਲ ਰਿਹਾ ?           

ਮਾਨਸਾ : ਪੰਜਾਬ ’ਚ ਲਗਾਤਾਰ ਪਿਛਲੇ ਸਾਲਾਂ ’ਚ ਫ਼ਸਲਾਂ ਦੇ ਖ਼ਰਾਬੇ  ਕਾਰਨ ਅੰਨਦਾਤਾ ਖ਼ੁਦਕੁਸ਼ੀਆਂ ਦੇ ਰਾਹ ਤੁਰਿਆ ਹੋਇਆ ਹੈ। ਮਾਨਸਾ ਜ਼ਿਲ੍ਹੇ ਦੇ ਪਿੰਡ ਢਿੱਲਵਾਂ ’ਚ ਨੌਜਵਾਨ ਨੂੰ ਕਰਜ਼ੇ ਦੇ ਦੈਂਤ ਨੇ ਨਿਗਲ ਲਿਆ। ਹੈਰਾਨੀ ਵਾਲੀ ਗੱਲ ਇਹ ਹੈ ਕਿ  ਤਿੰਨ ਦਿਨਾਂ ’ਚ ਤਿੰਨ ਨੌਜਵਾਨਾਂ ਵੱਲੋਂ ਖ਼ੁਦਕੁਸ਼ੀ ਕਰ ਲਈ ਗਈ, ਜਦਕਿ ਪਿੱਛੇ ਆਪਣੇ ਪਰਿਵਾਰ ਸਿਰ ਕਰਜ਼ਾ ਛੱਡ ਗਏ ਹਨ ।

ਵੱਡੀ ਖ਼ਬਰ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਹੱਤਿਆਕਾਂਡ ਦੇ ਮੁਲਜ਼ਮ ਲਾਰੈਂਸ ਬਿਸ਼ਨੋਈ ਦਾ ਇਕ ਹੋਰ ਵੀਡੀਓ ਵਾਇਰਲ, ਪੁਲਿਸ ਲਈ ਨਵੀਂ ਮੁਸੀਬਤ

ਇਸ ਦੀ ਖ਼ਬਰ ਮਿਲਣ ’ਤੇ ਪਹੁੰਚੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਧਨੇਰ ਦੇ ਸੂਬਾ ਕਮੇਟੀ ਮੈਂਬਰ ਮੱਖਣ ਸਿੰਘ  ਬਾਘਾ ਨੇ ਦੱਸਿਆ ਕਿ 24 ਸਾਲਾ ਨੌਜਵਾਨ ਮਿੰਟੂ ਸਿੰਘ ਪੁੱਤਰ ਸੁਖਦੇਵ ਸਿੰਘ ਜੋ ਕਿ ਮਜ਼ਦੂਰ ਭਾਈਚਾਰੇ ਨਾਲ ਸਬੰਧਤ ਸੀ। ਪਰਿਵਾਰ ਬੇ-ਜ਼ਮੀਨਾ ਹੋਣ ਕਰਕੇ ਠੇਕੇ ’ਤੇ ਜ਼ਮੀਨ ਲੈ ਕੇ ਖੇਤੀ ਕਰਨ ਦੇ ਨਾਲ-ਨਾਲ ਪ੍ਰਾਈਵੇਟ ਨੌਕਰੀ ਵੀ ਕਰਦਾ ਸੀ। ਨੌਜਵਾਨ ਨੇ ਘਰ ਦੀ ਆਰਥਿਕ ਤੰਗੀ ਕਾਰਨ ਅਜੇ ਵਿਆਹ ਨਹੀਂ ਕਰਵਾਇਆ ਸੀ। ਪਰ ਇਕ ਵਾਰ ਫਿਰ ਤੋਂ ਫ਼ਸਲੀ ਬਰਬਾਦੀ ਹੋਣ ਕਾਰਨ ਆਰਥਿਕ ਅਤੇ ਮਾਨਸਿਕ ਤੌਰ ’ਤੇ ਟੁੱਟ ਜਾਣ ਕਾਰਨ ਪਰਿਵਾਰ ਦੇ ਸਿਰ ਕਰੀਬ 4 ਲੱਖ ਦਾ ਕਰਜ਼ਾ ਛੱਡ ਕੇ ਅਖ਼ੀਰ ਨੌਜਵਾਨ ਨੇ ਸਲਫ਼ਾਸ ਦੀਆਂ ਗੋਲ਼ੀਆਂ ਨਿਗਲ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ।

ਪੰਜਾਬ ਸਰਕਾਰ ਨੂੰ ਇਸ ਪਾਸੇ ਸੰਜੀਦਗੀ ਨਾਲ  ਧਿਆਨ ਦੇਣ ਦੀ ਲੋੜ ਹੈ ਕਿ ਅਸਲ ਚ ਏਨਾ ਮੌਤਾਂ ਪਿੱਛੇ ਕਾਰਜ ਕਾਰਨ ਹੈ ਜਾਂ ਕਿ ਕੁੱਝ ਹੋਰ ਮਾਨਸਿਕ ਪ੍ਰਸਥਿਤੀਆਂ ਵੀ ਕਾਰਨ ਹੋ ਸਕਦੀਆਂ ਹਨ। 

ਵੱਡੀ ਖ਼ਬਰ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਹੱਤਿਆਕਾਂਡ ਦੇ ਮੁਲਜ਼ਮ ਲਾਰੈਂਸ ਬਿਸ਼ਨੋਈ ਦਾ ਇਕ ਹੋਰ ਵੀਡੀਓ ਵਾਇਰਲ, ਪੁਲਿਸ ਲਈ ਨਵੀਂ ਮੁਸੀਬਤ

Related posts

Leave a Reply