ਵੱਡੀ ਖ਼ਬਰ : ASI ਗ੍ਰਿਫਤਾਰ : ਨਸ਼ੀਲੇ ਪਦਾਰਥਾਂ ਦੀ ਸਪਲਾਈ ਦੇਣ ਜਾ ਰਿਹਾ ASI, 70 ਨਸ਼ੀਲੀਆਂ ਗੋਲੀਆਂ, 6 ਗ੍ਰਾਮ ਹੈਰੋਇਨ ਸਮੇਤ ਕਾਬੂ

ਲੁਧਿਆਣਾ :  ਜੇਲ੍ਹ ਦੀ ਸੁਰੱਖਿਆ ਵਿੱਚ ਤਾਇਨਾਤ ਏਐਸਆਈ ਹਰਬੰਸ ਸਿੰਘ ਨੂੰ 70 ਨਸ਼ੀਲੀਆਂ ਗੋਲੀਆਂ,6 ਗ੍ਰਾਮ ਹੈਰੋਇਨ,25 ਗ੍ਰਾਮ ਖੁੱਲਾ ਜ਼ਰਦਾ ਸਮੇਤ ਕਾਬੂ ਕੀਤਾ ਗਿਆ ਹੈ। ਜੇਲ੍ਹ ਮੁਲਾਜ਼ਮਾਂ ਨੇ ਏਐਸਆਈ ਨੂੰ ਉਸ ਵੇਲੇ ਕਾਬੂ ਕੀਤਾ ਜਦੋਂ ਹਵਾਲਾਤੀ ਅਤੇ ਕੈਦੀ ਨੂੰ ਨਸ਼ੀਲੇ ਪਦਾਰਥਾਂ ਦੀ ਸਪਲਾਈ ਦੇਣ ਜਾ ਰਿਹਾ ਸੀ।

ਜਾਣਕਾਰੀ ਦਿੰਦਿਆਂ  ਸਬ ਇੰਸਪੈਕਟਰ ਜਨਕ ਰਾਜ ਨੇ ਦੱਸਿਆ ਕਿ ਏਐੱਸਆਈ ਹਰਬੰਸ ਸਿੰਘ ਜੇਲ੍ਹ ਦੀ ਸੁਰੱਖਿਆ ਵਿੱਚ ਤਾਇਨਾਤ ਹੈ।

ਜੇਲ੍ਹ ਦੇ ਅੰਦਰ ਦਾਖਲ ਹੁੰਦੇ ਸਮੇਂ  ਸ਼ੱਕ ਪੈਣ ਤੇ ਜੇਲ੍ਹ ਮੁਲਾਜ਼ਮਾਂ ਨੇ ਜਦੋਂ  ਉਸਦੀ ਤਲਾਸ਼ੀ ਲਈ ਤਾਂ ਉਸ ਦੇ ਕਬਜ਼ੇ ਚੋਂ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ। ਜੇਲ੍ਹ ਅਧਿਕਾਰੀਆਂ ਵੱਲੋਂ ਕੀਤੀ ਗਈ ਪੁੱਛਗਿੱਛ ਦੇ ਦੌਰਾਨ ਏਐਸਆਈ ਨੇ ਦੱਸਿਆ ਕਿ ਉਹ ਨਸ਼ੀਲੇ ਪਦਾਰਥ ਕੈਦੀ ਗੁਰਜੀਤ ਸਿੰਘ ਅਤੇ ਮੇਹਰਬਾਨ ਦੇ ਵਾਸੀ ਹਵਾਲਾਤੀ ਡੇਵਿਡ ਕਪੂਰ ਲਈ ਜੇਲ੍ਹ ਅੰਦਰ ਲੈ ਕੇ ਜਾ ਰਿਹਾ ਸੀ।

 ਇਸ ਮਾਮਲੇ ਵਿੱਚ ਜੇਲ੍ਹ ਅਧਿਕਾਰੀਆਂ ਦੀ ਸ਼ਿਕਾਇਤ ਤੇ ਪਿੰਡ ਤਲਵੰਡੀ ਰਾਏ ਦੇ ਵਾਸੀ ਏਐਸਆਈ ਹਰਬੰਸ ਸਿੰਘ,ਕੈਦੀ ਗੁਰਜੀਤ ਸਿੰਘ ਅਤੇ ਹਵਾਲਾਤੀ ਡੇਵਿਡ ਕਪੂਰ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

Related posts

Leave a Reply