BE ALERT: #JALANDHER : DC ਦਫ਼ਤਰ ਦੇ ਬਾਹਰ ਲੱਗੇ ‘ਮੁੱਖ ਮੰਤਰੀ ਭਾਲ ਯਾਤਰਾ’ ਦੇ ਪੋਸਟਰ, ਪ੍ਰਸ਼ਾਸਨਿਕ ਅਧਿਕਾਰੀਆਂ ‘ਚ ਅਫਰਾ ਤਫਰੀ

ਜਲੰਧਰ :   ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਜਲੰਧਰ ‘ਚ ਮੁੱਖ ਮੰਤਰੀ ਭਾਲ ਯਾਤਰਾ ਦੇ ਪੋਸਟਰ ਲਗਾਏ ਗਏ ਹਨ। ਇਹ ਜਲੰਧਰ ਦੇ ਡੀਸੀ ਦਫ਼ਤਰ ਦੇ ਮੁੱਖ ਗੇਟ ‘ਤੇ ਲਗਾਏ ਗਏ ਹਨ। 

ਪੋਸਟਰ ਵੱਡੇ ਸਾਈਜ਼ ਦੇ ਪੇਪਰ ‘ਤੇ ਛਾਪੇ ਗਏ ਹਨ ਜਿਨ੍ਹਾਂ ਨੂੰ ਸੈਲੋ ਟੇਪ ਨਾਲ ਚਿਪਕਾਇਆ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨਿਕ ਦਫ਼ਤਰ 2 ਦਿਨਾਂ ਦੀ ਹਫ਼ਤਾਵਾਰੀ ਛੁੱਟੀ ਤੋਂ ਬਾਅਦ ਖੁੱਲ੍ਹਿਆ ਹੈ ਤੇ ਫਿਲਹਾਲ ਇਨ੍ਹਾਂ ਪੋਸਟਰਾਂ ਦਾ ਕਿਸੇ ਨੇ ਨੋਟਿਸ ਨਹੀਂ ਲਿਆ। ਪੋਸਟਰ ਲਗਾਏ ਜਾਣ ਦੀ ਸੂਚਨਾ ਮਿਲਦਿਆਂ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਵਿੱਚ ਅਫਰਾ ਤਫਰੀ ਦਾ ਮਾਹੌਲ ਬਣ ਗਿਆ ਹੈ ਅਤੇ  ਮੁਲਾਜ਼ਮਾਂ ਨੂੰ ਪੋਸਟਰ ਹਟਾਉਣ ਲਈ ਹੁਕਮ ਦਿੱਤਾ  ਗਿਆ ਹੈ । ਜਲੰਧਰ ‘ਚ ਮੁੱਖ ਮੰਤਰੀ ਭਾਲ ਯਾਤਰਾ ਦੇ ਪੋਸਟਰ ਦੀ ਕਾਫੀ ਚਰਚਾ ਹੋ ਰਹੀ ਹੈ। 

Related posts

Leave a Reply