ਵੱਡੀ ਖ਼ਬਰ LATEST : ਪੰਜਾਬ ਸਰਕਾਰ ਨੇ 15 ਨਾਇਬ ਤਹਿਸੀਲਦਾਰਾਂ ਨੂੰ ਮੁੜ ਰਿਵਰਟ ਕਰਕੇ ਕਾਨੂੰਗੋ ਬਣਾਇਆ

ਚੰਡੀਗੜ੍ਹ : ਪੰਜਾਬ ਸਰਕਾਰ ਨੇ 15 ਨਾਇਬ ਤਹਿਸੀਲਦਾਰਾਂ ਨੂੰ ਰਿਵਰਟ ਕਰਕੇ ਕਾਨੂੰਗੋ ਅਤੇ ਸੀਨੀਅਰ ਸਹਾਇਕ ਬਣਾ ਦਿੱਤਾ ਹੈ। ਮਾਲ ਵਿਭਾਗ ਨੇ ਇਨ੍ਹਾਂ ਕਰਮਚਾਰੀਆਂ ਨੂੰ ਆਰਜ਼ੀ ਤੌਰ ’ਤੇ ਸਾਲ 2022 ‘ਚ ਪਦਉਨਤ ਕੀਤਾ ਸੀ। ਵਿਸ਼ੇਸ਼ ਮੁੱਖ ਸਕੱਤਰ ਕਮ ਵਿਤ ਕਮਿਸ਼ਨਰ ਮਾਲ ਕੇਏਪੀ ਸਿਨਹਾ ਵਲੋਂ  ਜਾਰੀ ਕੀਤੇ ਹੁਕਮਾਂ ਅਨੁਸਾਰ ਇਨ੍ਹਾਂ ਮੁਲਾਜ਼ਮਾਂ ਦੀ ਤਰੱਕੀ  ਸਿੱਧੀ ਭਰਤੀ ਦੀਆਂ ਅਸਾਮੀਆਂ ਵਿਰੁੱਧ ਆਰਜ਼ੀ ਤੌਰ ’ਤੇ ਇਸ ਸ਼ਰਤ ’ਤੇ ਤਰੱਕੀ ਦਿੱਤੀ ਗਈ ਸੀ ਕਿ ਸਿੱਧੀ ਭਰਤੀ ਦੇ ਉਮੀਦਵਾਰ ਉਪਲਬਧ ਹੋਣ ’ਤੇ ਬਿਨਾਂ ਨੋਟਿਸ ਦਿੱਤੇ ਉਨ੍ਹਾਂ ਦੇ ਮੂਲ ਕਾਡਰ ‘ਚ ਰਿਵਰਟ ਕਰ ਦਿੱਤਾ ਜਾਵੇਗਾ।

 ਹੁਣ ਸਿੱਧੀ ਭਰਤੀ ਦੇ ਉਮੀਦਵਾਰ ਉਪਲਬਧ ਹੋ ਗਏ ਹਨ. ਇਸ ਲਈ ਜਗਸੀਰ ਸਿੰਘ, ਰਵਿੰਦਰ ਸਿੰਘ,ਗੁਰਚਰਨ ਸਿੰਘ, ਕਰਮਜੀਤ ਸਿੰਘ, ਗੁਰਪ੍ਰੀਤ ਕੌਰ, ਭੁਪਿੰਦਰ ਸਿੰਘ, ਜਸਪਾਲ ਸਿਘ, ਜਸਦੇਵ ਸਿੰਘ, ਸੁਖਦੇਵ ਸਿੰਘ, ਕੁਲਦੀਪ ਕੌਰ, ਬਲਕਾਰ ਸਿੰਘ, ਗੁਰਜੀਤ ਸਿੰਘ,ਨੂੰ ਕਾਨੂੰਗੋ ਬਣਾ ਦਿੱਤਾ ਹੈ। ਇਹਨਾਂ ਸਾਰਿਆਂ ਨੂੰ ਜਨਵਰੀ ਤੋਂ ਮਾਰਚ 2022 ਵਿਚ ਕਾਨੂੰਗੋ ਤੋਂ ਨਾਇਬ ਤਹਿਸੀਲਦਾਰ ਵਜੋਂ ਪਦਉਨਤ ਕੀਤਾ ਗਿਆ ਸੀ। ਇਸੀ ਤਰ੍ਹਾਂ 23 ਦਸੰਬਰ 2021 ਨੂੰ ਪਦ ਉਨਤ ਕੀਤੇ ਗਏ ਅਮਰਿੰਦਰ ਸਿੰਘ, ਤੇਲਾ ਰਾਮ ਅਤੇ ਹਰਮੀਤ ਸਿੰਘ ਗਿੱਲ ਨੂੰ ਸੀਨੀਅਰ ਸਹਾਇਕ ਵਜੋਂ ਰਿਵਰਟ ਕਰ ਦਿੱਤਾ ਗਿਆ ਹੈ।

Related posts

Leave a Reply