ਵੱਡੀ ਖ਼ਬਰ : NIA ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਭਰਾ ਦੀ 37 ਕਨਾਲ ਜ਼ਮੀਨ ਸੀਲ

ਮੋਗਾ : NIA ਨੇ ਮੋਗਾ ਦੇ ਪਿੰਡ ਰੋਡੇ  ਦੀ ਹੱਦ ‘ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਭਰਾ ਲਖਬੀਰ ਸਿੰਘ ਦੀ 37 ਕਨਾਲ ਜ਼ਮੀਨ ਨੂੰ ਸੀਲ ਕਰ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ ਐਨਆਈਏ ਆਪਣੇ ਨਾਲ ਪੁਲਿਸ ਦੀ ਟੀਮ ਲੈ ਕੇ ਪਹੁੰਚੀ ਸੀ। ਉੱਥੇ ਹੀ ਪੰਜਾਬ ਸਰਕਾਰ ਨੇ ਵੀ ਉਨ੍ਹਾਂ ਨੂੰ ਟਰੇਂਡ ਕਮਾਂਡੋ ਦਿੱਤੇ ਸਨ।

ਟੀਮ ਦੇ ਆਉਣ ਦੀ ਸੂਚਨਾ ਤੋਂ ਬਾਅਦ ਨਿਹੰਗ ਸਿੰਘ ਮੌਕੇ ‘ਤੇ ਇਕੱਤਰ ਹੋ ਗਏ। ਇਕ ਵਾਰ ਮਾਹੌਲ ਤਣਾਅਪੂਰਨ ਹੋਇਆ ਪਰ ਐੱਨਆਈਏ ਟੀਮ ਨੇ ਆਪਣੀ ਕਾਰਵਾਈ ਜਾਰੀ ਰੱਖੀ। ਅਖੀਰ NIA ਨੇ ਜ਼ਮੀਨ ਨੂੰ ਸੀਲ ਕਰਨ ਦਾ ਬੋਰਡ ਲਗਾ ਦਿੱਤਾ।

Related posts

Leave a Reply