ਵੱਡੀ ਖ਼ਬਰ PUNJAB : ਅਣਪਛਾਤੇ ਹਮਲਾਵਰਾਂ ਨੇ IAS ਆਈਏਐਸ ਅਧਿਕਾਰੀ ਦੇ ਘਰ ‘ਤੇ ਚਲਾਈ ਗੋਲ਼ੀ

ਚੰਡੀਗੜ੍ਹ : ਪੰਜਾਬ  ਦੇ ਇਕ ਆਈਏਐਸ ਅਧਿਕਾਰੀ ਦੇ ਘਰ ‘ਤੇ ਗੋਲ਼ੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਚੰਡੀਗੜ੍ਹ ਦੇ ਸੈਕਟਰ 24 ‘ਚ ਰਹਿਣ ਵਾਲੇ ਆਈਏਐਸ ਅਧਿਕਾਰੀ ਵਰਿੰਦਰ  ਸ਼ਰਮਾ ਦੇ ਘਰ ਵਾਪਰੀ ਹੈ। ਦੱਸਿਆ ਜਾ ਰਿਹਾ ਹੈ ਕਿ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ‘ਤੇ ਗੋਲ਼ੀ ਚਲਾਈ।

ਇਸ ਦੌਰਾਨ  ਵਰਿੰਦਰ ਕੁਮਾਰ ਸ਼ਰਮਾ ਆਪਣੇ ਪੂਰੇ ਪਰਿਵਾਰ ਸਮੇਤ ਘਰ ‘ਚ ਮੌਜੂਦ ਸਨ। ਵਰਿੰਦਰ ਕੁਮਾਰ ਸ਼ਰਮਾ ਨੇ ਆਪਣੇ ਪਰਿਵਾਰ ਨਾਲ ਘਰ ਦੇ ਅੰਦਰ ਰਹਿਣਾ ਸੁਰੱਖਿਅਤ ਸਮਝਿਆ ਤੇ ਇਸ ਦੌਰਾਨ ਪੁਲਿਸ ਕੰਟਰੋਲ ਰੂਮ ਤੇ ਆਪਣੇ ਸੁਰੱਖਿਆ ਮੁਲਾਜ਼ਮਾਂ ਨੂੰ ਵੀ ਫੋਨ ਕੀਤਾ। ਵਰਿੰਦਰ ਕੁਮਾਰ ਸ਼ਰਮਾ ਪੰਜਾਬ ਸਰਕਾਰ ਦੇ ਸਿਹਤ ਵਿਭਾਗ ‘ਚ ਤਾਇਨਾਤ ਹਨ। 

ਅਣਪਛਾਤੇ ਮੁਲਜ਼ਮਾਂ ਨੇ ਘਰ ਦੇ ਬਾਹਰ ਸੜਕ ਤੋਂ ਗੋਲ਼ੀ ਚਲਾਈ ਪਰ  ਗੋਲ਼ੀ ਇਕ ਕਮਰੇ ਦੀ ਖਿੜਕੀ ਦੀ ਪਲਾਈ ‘ਚ ਜਾ ਵੱਜੀ ।  ਪੁਲਿਸ ਨੇ ਘਰ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਤੋਂ ਮੁਲਜ਼ਮਾਂ ਦੀ ਫੁਟੇਜ ਦੇ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।

Related posts

Leave a Reply