ਵੱਡੀ ਖ਼ਬਰ: UPDATE : ਮੈਂ ਸ਼ਿਵ ਸੈਨਾ ਦੇ ਆਗੂ ਨੂੰ ਗੋਲੀ ਮਾਰੀ, ਪੰਜ ਰਾਉਂਡ ਫਾਇਰ ਕੀਤੇ, ਕੋਈ ਪਛਤਾਵਾ ਨਹੀਂ : ਭਾਜਪਾ ਵਿਧਾਇਕ

ਨਵੀਂ ਦਿੱਲੀ— ਮਹਾਰਾਸ਼ਟਰ ‘ਚ ਸ਼ਿਵ ਸੈਨਾ (ਸ਼ਿੰਦੇ ਧੜੇ) ਦੇ ਵਿਧਾਇਕ ‘ਤੇ ਗੋਲੀ ਚਲਾਉਣ ਵਾਲੇ ਭਾਜਪਾ ਵਿਧਾਇਕ ਗਣਪਤ ਗਾਇਕਵਾੜ ਦਾ ਖੁਲਾਸਾ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਸਵੈ-ਰੱਖਿਆ ਵਿਚ ਉਸ ਨੇ ਸਹਿਯੋਗੀ ਪਾਰਟੀ ਦੇ ਨੇਤਾ ‘ਤੇ ਗੋਲੀਬਾਰੀ ਕੀਤੀ। ਭਾਜਪਾ ਆਗੂ ਦਾ ਕਹਿਣਾ ਹੈ ਕਿ ਉਸ ਨੂੰ ‘ਕੋਈ ਪਛਤਾਵਾ’ ਨਹੀਂ ਹੈ ਕਿਉਂਕਿ ਉਹ ਥਾਣੇ ਦੇ ਅੰਦਰ ਮੇਰੇ  ਪੁੱਤਰ ਨੂੰ ਕੁੱਟ ਰਿਹਾ ਸੀ। ਹਾਲਾਂਕਿ ਹੁਣ ਭਾਜਪਾ ਵਿਧਾਇਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਦੱਸ ਦਈਏ ਕਿ ਜ਼ਮੀਨੀ ਵਿਵਾਦ ਨੂੰ ਲੈ ਕੇ ਹੋਈ ਬਹਿਸ ਤੋਂ ਬਾਅਦ ਹੋਈ ਗੋਲੀਬਾਰੀ ਦੀ ਘਟਨਾ ‘ਚ ਮਹੇਸ਼ ਗਾਇਕਵਾੜ ਅਤੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਧੜੇ ਦੇ ਇਕ ਹੋਰ ਸਮਰਥਕ ਜ਼ਖਮੀ ਹੋ ਗਏ ਸਨ। ਇਹ ਘਟਨਾ ਮੁੱਖ ਮੰਤਰੀ ਦੇ ਗ੍ਰਹਿ ਜ਼ਿਲ੍ਹੇ ਠਾਣੇ ਦੇ ਉਲਹਾਸਨਗਰ ਵਿੱਚ ਸ਼ੁੱਕਰਵਾਰ ਰਾਤ ਨੂੰ ਵਾਪਰੀ। ਗੋਲੀ ਚਲਾਉਣ ਵਾਲੇ ਭਾਜਪਾ ਨੇਤਾ ਨੇ ਇਕ ਨਿਊਜ਼ ਚੈਨਲ ਨੂੰ ਕਿਹਾ, ‘ਹਾਂ, ਮੈਂ (ਉਸ ਨੂੰ) ਖੁਦ ਗੋਲੀ ਮਾਰੀ, ਮੈਨੂੰ ਕੋਈ ਪਛਤਾਵਾ ਨਹੀਂ ਹੈ। ਜੇ ਮੇਰੇ ਪੁੱਤਰ ਨੂੰ ਥਾਣੇ ਦੇ ਅੰਦਰ ਪੁਲਿਸ ਦੇ ਸਾਹਮਣੇ ਕੁੱਟਿਆ ਜਾ ਰਿਹਾ ਹੈ ਤਾਂ ਮੈਂ ਕੀ ਕਰਾਂਗਾ?

ਭਾਜਪਾ ਵਿਧਾਇਕ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਸ਼ਿਕਾਇਤ ਦਰਜ ਕਰਵਾਉਣ ਲਈ ਥਾਣੇ ਗਿਆ ਸੀ ਪਰ ਸ਼ਿਵ ਸੈਨਾ ਆਗੂ ਦੇ ਬੰਦਿਆਂ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਉਸ ਨੂੰ ਗੋਲੀ ਚਲਾਉਣੀ ਪਈ। ਉਸ ਨੇ ਦਾਅਵਾ ਕੀਤਾ ਕਿ ਉਸ ਨੇ ਥਾਣੇ ‘ਤੇ ਪੰਜ ਰਾਉਂਡ ਫਾਇਰ ਕੀਤੇ।

ਦੱਸ ਦੇਈਏ ਕਿ ਇਹ ਘਟਨਾ 10 ਸਾਲ ਪਹਿਲਾਂ ਵਿਧਾਇਕ ਵੱਲੋਂ ਖਰੀਦੀ ਗਈ ਜ਼ਮੀਨ ਨੂੰ ਲੈ ਕੇ ਹੋਏ ਵਿਵਾਦ ਕਾਰਨ ਵਾਪਰੀ ਹੈ। ਪੁਲਿਸ ਦਾ ਕਹਿਣਾ ਹੈ ਕਿ ਗੋਲੀ ਚਲਾਉਣ ਵਾਲੇ ਭਾਜਪਾ ਵਿਧਾਇਕ ਗਣਪਤ ਗਾਇਕਵਾੜ ਅਤੇ ਦੋ ਹੋਰਾਂ ‘ਤੇ ਹੱਤਿਆ ਦੀ ਕੋਸ਼ਿਸ਼ ਦੇ ਦੋਸ਼  ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਜ਼ਖਮੀ ਸ਼ਿਵ ਸੈਨਾ ਨੇਤਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਹ ਵੈਂਟੀਲੇਟਰ ‘ਤੇ ਹਨ।

Related posts

Leave a Reply