ਵੱਡੀ ਖ਼ਬਰ UPDATED : ਹਰਿਦੁਆਰ ਤੋਂ ਅੰਮ੍ਰਿਤਸਰ ਮੱਥਾ ਟੇਕਣ ਜਾ ਰਹੇ ਸ਼ਰਧਾਲੂਆਂ ਦੀ ਬੱਸ ਖੜੇ ਟਰਾਲੇ ‘ਚ ਵੱਜੀ, ਦੋ ਔਰਤਾਂ ਦੀ ਮੌਤ, 22 ਜ਼ਖਮੀ

ਲੁਧਿਆਣਾ, 22 ਮਈ:
ਲੁਧਿਆਣਾ ਦੇ ਸਮਰਾਲਾ ਨੇੜੇ ਪਿੰਡ ਚਹਿਲਾਂ ‘ਚ ਭਿਆਨਕ ਸੜਕ ਹਾਦਸੇ ਦੌਰਾਨ 2 ਔਰਤਾਂ ਦੀ ਮੌਤ, ਜਦੋਂ ਕਿ 22 ਤੋਂ ਵੱਧ ਲੋਕ ਜ਼ਖਮੀ ਹੋ ਗਏ ਹੋਣ ਦੀ ਖਬਰ ਹੈ।   ਹਰਿਦੁਆਰ ਤੋਂ ਅੰਮ੍ਰਿਤਸਰ ਆ ਰਹੀ ਯਾਤਰੀ ਬੱਸ ਸੜਕ ਦੇ ਵਿਚਕਾਰ ਖੜ੍ਹੇ ਖਰਾਬ ਟਰਾਲੇ ਨਾਲ ਟਕਰਾ ਗਈ। ਹਾਦਸਾ ਇੰਨਾ ਖਤਰਨਾਕ ਸੀ ਕਿ ਬੱਸ ਦੇ ਪਰਖਚੇ ਉੱਡ ਗਏ  ।

ਜਾਣਕਾਰੀ ਅਨੁਸਾਰ ਬੀਤੀ ਦਿਨੀ  ਇਕ ਬੱਸ ਕਿਸਾਨ ਪਰਿਵਾਰਾਂ ਨਾਲ ਸਬੰਧਤ ਲੋਕਾਂ ਨੂੰ ਲੈ ਕੇ ਇੰਦੌਰ ਤੋਂ ਧਾਰਮਿਕ ਤੀਰਥ ਸਥਾਨਾਂ ਲਈ ਰਵਾਨਾ ਹੋਈ ਸੀ।
ਇਹ ਲੋਕ ਪਹਿਲਾਂ ਕੈਦਾਰਨਾਥ ਆਦਿ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਕੇ ਆ ਰਹੇ ਸਨ। ਅੱਜ ਸਵੇਰੇ ਸਾਰੇ ਹਰਿਦੁਆਰ ਤੋਂ ਅੰਮ੍ਰਿਤਸਰ ਸਾਹਿਬ ਦੇ ਦਰਸ਼ਨਾਂ ਲਈ ਜਾ ਰਹੇ ਸਨ। ਅਚਾਨਕ ਪਿੰਡ ਚਹਿਲਾ ਨੇੜੇ ਖੜ੍ਹੇ ਟਰਾਲੇ ਨੂੰ  ਬੱਸ ਨੇ ਟੱਕਰ ਮਾਰ ਦਿੱਤੀ।


ਜਦੋਂ ਬੱਸ ਦੀ ਟੱਕਰ ਹੋਈ ਤਾਂ ਅਵਾਜ ਸੁਣਕੇ  ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਤੁਰੰਤ  ਜ਼ਖਮੀਆਂ ਨੂੰ ਸਮਰਾਲਾ ਦੇ ਹਸਪਤਾਲ ਲਿਜਾਇਆ ਗਿਆ। ਦੋ ਔਰਤਾਂ ਦੀ ਮੌਤ ਹੋ ਜਾਣ ਦਾ ਪਤਾ ਲੱਗਾ ਹੈ ਪਰ ਮਿਰਤਕ ਔਰਤਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ.

1000
1000

Related posts

Leave a Reply