ਵੱਡੀ ਖ਼ਬਰ : UPDATED : ਹੁਸ਼ਿਆਰਪੁਰ ਦੇ SSP ਸਰਤਾਜ ਚਾਹਲ ਦਾ ਤਬਾਦਲਾ, ਨਵੇਂ SSP ਸੁਰਿੰਦਰ ਲਾਂਬਾ ਨਿਯੁਕਤ, 21 IPS ਅਤੇ 10 PPS ਅਧਿਕਾਰੀਆਂ ਦੇ ਤਬਾਦਲੇ

ਹੁਸ਼ਿਆਰਪੁਰ / ਚੰਡੀਗੜ੍ਹ  :  ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਪੰਜਾਬ ਦੇ 21 ਆਈਪੀਐੱਸ ਅਤੇ 10 ਪੀਪੀਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ। ਅੰਮਿ੍ਤਸਰ ਦੇ ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ  ਦੀ ਅਜੇ ਤੱਕ ਨਿਯੁਕਤੀ ਨਹੀਂ ਹੋਈ, ਪਰ ਉਨਾ ਦੀ   ਥਾਂ ‘ਤੇ ਆਈਜੀਪੀ ਰੇਂਜ ਰੋਪੜ ਗੁਰਪ੍ਰਰੀਤ ਸਿੰਘ ਭੁੱਲਰ ਨੂੰ ਲਗਾਇਆ ਗਿਆ ਹੈ। ਡੀਸੀਪੀ ਪਰਮਿੰਦਰ ਸਿੰਘ ਭੰਡਾਲ ਦਾ ਵੀ ਤਬਾਦਲਾ ਕਮਾਂਡੈਂਟ ਆਈਐੱਸਟੀਸੀ ਕਪੂਰਥਲਾ ਕੀਤਾ  ਗਿਆ ਹੈ, 

ਇਸ ਤੋਂ ਅਲਾਵਾ ਹੁਸ਼ਿਆਰਪੁਰ ਦੇ ਐਸਐਸਪੀ ਸਰਤਾਜ ਸਿੰਘ ਚਾਹਲ ਦਾ ਤਬਾਦਲਾ ਸੰਗਰੂਰ ਕੀਤਾ ਗਿਆ ਹੈ ਅਤੇ ਓਹਨਾ ਦੀ ਥਾਂ ਤੇ ਹੁਣ ਨਵੇਂ ਐਸਐਸਪੀ ਸੁਰਿੰਦਰ ਲਾਂਬਾ ਹੋਣਗੇ। 

ਇਸ ਦੌਰਾਨ ਏਆਈਜੀ ਐੱਸਟੀਐੱਫ ਮੁਖਤਿਆਰ ਰਾਏ ਦਾ ਵੀ ਰੋਪੜ ਤਬਾਦਲਾ ਕਰ ਦਿੱਤਾ ਗਿਆ ਹੈ। ਉਨਾਂ ਦੀ  ਥਾਂ ‘ਤੇ ਵਿਸ਼ਾਲਜੀਤ ਸਿੰਘ ਨੂੰ ਏਆਈਜੀ ਐੱਸਟੀਐੱਫ ਬਾਰਡਰ ਰੇਂਜ ਨਿਯੁਕਤ ਕੀਤਾ ਗਿਆ ਹੈ। ਉਨਾਂ ਤੋਂ  ਇਲਾਵਾ ਹਰਪ੍ਰਰੀਤ ਸਿੰਘ ਮੰਡੇਰ ਨੂੰ ਡੀਸੀਪੀ ਇਨਵੈਸਟੀਗੇਸ਼ਨ ਨਿਯੁਕਤ ਕੀਤਾ ਗਿਆ ਹੈ।

ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਦੇ ਤਬਾਦਲੇ ਨੂੰ ਲੈ ਕੇ ਕਈ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਦੀਵਾਲੀ ਵਾਲੀ ਰਾਤ ਕਟੜਾ ਦੂਲੋਂ ਕੀ ਗਲੀ ਚਾਹ ਵਾਲੀ ‘ਚ ਦੋ ਗੁੱਟਾਂ ਵਿਚਾਲੇ ਹੋਈ ਗੋਲੀਬਾਰੀ ਦਾ ਮਾਮਲਾ ਚੰਡੀਗੜ੍ਹ ਸਥਿਤ ਅਧਿਕਾਰੀਆਂ ਤੱਕ ਵੀ ਪਹੁੰਚਿਆ ਸੀ। ਪੁਲਿਸ ਨੇ ਇਸ ਨੂੰ ਦੋ ਧੜਿਆਂ ਦੀ ਆਪਸੀ ਰੰਜਿਸ਼ ਦੱਸਿਆ ਸੀ, ਜਦੋਂਕਿ ਮਾਮਲਾ ਕੁਝ ਹੋਰ ਸੀ।

Related posts

Leave a Reply