ਵੱਡੀ ਖ਼ਬਰ : UT ਪ੍ਰਸ਼ਾਸਨ ਨੇ ਆਮ ਆਦਮੀ ਪਾਰਟੀ ਨੂੰ ਚੰਡੀਗੜ੍ਹ ’ਚ ਦਫ਼ਤਰ ਲਈ ਜ਼ਮੀਨ ਦੇਣ ਤੋਂ ਕਰ ਦਿੱਤਾ ਇਨਕਾਰ

ਚੰਡੀਗੜ੍ਹ : UT ਪ੍ਰਸ਼ਾਸਨ ਨੇ ਆਮ ਆਦਮੀ ਪਾਰਟੀ ਨੂੰ ਚੰਡੀਗੜ੍ਹ ’ਚ ਉਸ ਦੇ ਪਾਰਟੀ ਦਫ਼ਤਰ ਲਈ ਜ਼ਮੀਨ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਨੇ ਪਿਛਲੇ ਮਹੀਨੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਤੋਂ ਹੋਰ ਸਿਆਸੀ ਪਾਰਟੀਆਂ ਵਾਂਗ ਸ਼ਹਿਰ ’ਚ ਪਾਰਟੀ ਦਫ਼ਤਰ ਲਈ ਲੁੜੀਂਦੀ ਜ਼ਮੀਨ ਦੇਣ ਲਈ ਪੱਤਰ ਲਿਖਿਆ ਸੀ।

ਇਸ ਬੇਨਤੀ ਨੂੰ ਪ੍ਰਸ਼ਾਸਨ ਨੇ ਰੱਦ ਕਰ ਦਿੱਤਾ ਹੈ। ਜਦਕਿ ਪਹਿਲਾਂ ਤੋਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦੇ ਵਿਚਕਾਰ ’ਚ ਵੱਖ-ਵੱਖ ਮਾਮਲਿਆਂ ’ਤੇ ਵਿਵਾਦ ਚੱਲ ਰਿਹਾ ਹੈ। ਪ੍ਰਸ਼ਾਸਨ ਅਨੁਸਾਰ ਜ਼ਮੀਨ ਵੰਡ ਦੇ ਨਿਯਮ ਦੇ ਮਾਪਦੰਡਾਂ ਨੂੰ ਆਮ ਆਦਮੀ ਪਾਰਟੀ ਪੂਰਾ ਨਹੀਂ ਕਰਦੀ ਹੈ।

ਅਧਿਕਾਰੀਆਂ ਅਨੁਸਾਰ ਕਿਸੇ ਵੀ ਰਾਜਨੀਤਿਕ ਦਲ ਨੂੰ ਸ਼ਹਿਰ ’ਚ ਜ਼ਮੀਨ ਵੰਡ ਕਰਨ ਦੇ ਦੋ ਆਧਾਰ ਹਨ। ਪਹਿਲੇ ਨਿਯਮ ਅਨੁਸਾਰ ਪਾਰਟੀ ਨੂੰ ਕੌਮੀ ਦਲ ਦਾ ਦਰਜਾ ਪ੍ਰਾਪਤ ਹੋਵੇ। ਦੂਜਾ ਪਿਛਲੇ 20 ਸਾਲ ਤੋਂ ਚੰਡੀਗੜ੍ਹ ’ਚ ਪਾਰਟੀ ਦਾ ਚੁਣਿਆ ਸੰਸਦ ਮੈਂਬਰ ਹੋਣਾ ਚਾਹੀਦਾ ਹੈ। ‘ਆਪ’ ਕੌਮੀ ਪਾਰਟੀ ਦੀ ਸੂਚੀ ’ਚ ਤਾਂ ਸ਼ਾਮਲ ਹੈ ਪਰ ਦੂਜੀ ਸ਼ਰਤ ਨੂੰ ਉਹ ਪੂਰਾ ਨਹੀਂ ਕਰਦੀ ਹੈ। ਉਸ ਦਾ ਸ਼ਹਿਰ ’ਚ ਕਦੇ ਸੰਸਦ ਮੈਂਬਰ ਨਹੀਂ ਬਣਿਆ ਹੈ । ਪ੍ਰਸ਼ਾਸਨ ਵੱਲੋਂ ਆਪ ਦੀ ਮੰਗ ਰੱਦ ਕਰਨ ਤੋਂ ਬਾਅਦ ਟਕਰਾਅਹੋਰ ਵੱਧ ਗਿਆ ਹੈ। 

Related posts

Leave a Reply