ਵੱਡੀ ਖ਼ਬਰ : # FIRST VIDEO OF AMRITPAL SINGH : ਅਮ੍ਰਿਤਪਾਲ ਨੇ ਆਪਣੀ ਪਹਿਲੀ ਵੀਡੀਓ ਜਾਰੀ ਕੀਤੀ ਤੇ ਜਥੇਦਾਰ ਸਾਹਿਬ ਨੂੰ ਸਰਬਤ ਖ਼ਾਲਸਾ ਬੁਲਾਉਣ ਲਈ ਕਿਹਾ

#Amritpal released his video : ਅਮ੍ਰਿਤਪਾਲ ਨੇ ਆਪਣੀ ਵੀਡੀਓ ਜਾਰੀ ਕੀਤੀ ਹੈ ਤੇ ਜਥੇਦਾਰ ਸਾਹਿਬ ਨੂੰ ਸਰਬਤ ਖ਼ਾਲਸਾ ਬੁਲਾਉਣ ਲਈ ਕਿਹਾ ਹੈ. ਅਮ੍ਰਿਤਪਾਲ ਸਿੰਘ ਦੀ ਪਹਿਲੀ ਵੀਡੀਓ ਸਾਹਮਣੇ ਆਈ ਹੈ।  ਜਿਸ ਚ ਓਹਨਾ ਕਿਹਾ ਹੈ ਕਿ ਅਸੀਂ ਵਾਹਿਗੁਰੂ ਦੀ ਕਿਰਪਾ ਨਾਲ ਚੜ੍ਹਦੀਕਲਾ ਚ ਹਾਂ।  ਓਹਨਾ ਕਿਹਾ ਕਿ ਉਹ ਤਾਂ 18 ਮਾਰਚ ਨੂੰ ਮਾਲਵੇ ਚ ਪ੍ਰਚਾਰ ਕਰਨ ਲਈ ਜਾ ਰਹੇ ਸਨ ਪਾਰ ਓਹਨਾ ਨੂੰ ਲੱਖਾਂ ਦੀ ਗਿਣਤੀ ਚ ਘੇਰਾ ਪਾ ਕੇ ਗ੍ਰਿਫਤਾਰ ਕਰਨਾ ਚਾਹੁੰਦੀ ਸੀ ਪਰ ਉਹ ਉਸਦਾ ਵਾਲ ਵੀ ਵਿੰਗਾ ਨਹੀਂ ਕਰ ਸਕੀ ।

  ਸੋਸ਼ਲ ਮੀਡਿਆ ਤੇ live  ਹੋ ਕੇ ਓਹਨਾ ਕਿਹਾ ਕਿ ਪੁਲਿਸ ਓਹਨਾ ਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਸੀ ਤਾਂ ਓਹਨਾ ਨੂੰ ਉਹ ਘਰੋਂ ਵੀ ਗ੍ਰਿਫਤਾਰ ਕਰ ਸਕਦੀ ਸੀ।  

ਅਮ੍ਰਿਤਪਾਲ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੇ 24 ਘੰਟੇ ਦਾ ਅਲਟੀਮੇਟਮ ਦਿੱਤੋ ਗਿਆ ਤਾਂ ਸਰਕਾਰ ਵੱਲੋਂ ਜਥੇਦਾਰ ਨੂੰ ਹੀ ਟਿੱਚਰ ਕਰ ਦਿੱਤੀ।  ਇਸ ਦੌਰਾਨ ਅਮ੍ਰਿਤਪਾਲ ਨੇ ਜੱਥੇਦਾਰ ਨੂੰ ਵਿਸਾਖੀ ਵਾਲੇ ਦਿਨ ਸਰਬੱਤ ਖ਼ਾਲਸਾ ਬੁਲਾਉਣਾ ਚਾਹੀਦਾ ਹੈ।  ਅੰਮ੍ਰਿਤਪਾਲ ਦੀ ਪਹਿਲੀ ਵੀਡੀਓ ਜਾਰੀ ਹੋਣ ਤੋਂ ਬਾਅਦ ਉਸ ਵੱਲੋਂ ਸਿਰੰਡਰ ਕਰਨ ਦੀਆਂ ਕਿਆਸਅਰਾਈਆਂ ‘ਤੇ ਫੁੱਲਸਟਾਪ ਲੱਗ ਗਿਆ ਹੈ। ਅਮ੍ਰਿਤਪਾਲ ਨੇ ਇਹ ਵੀ ਕਿਹਾ ਕਿ ਸਰਕਾਰ ਨੇ ਅਪਾਹਜ ਸਿੱਖ ਨੌਜਵਾਨਾਂ ਨੂੰ ਵੀ ਜੇਲ ਚ ਸੁਟਿਆ ਅਤੇ ਇਹ ਸਿੱਖ ਕੌਮ ਤੇ ਹਮਲਾ ਹੈ।  ਉਸਨੇ ਇਹ ਵੀ ਕਿਹਾ ਕਿ internet ਬੰਦ ਹੋਣ ਕਰਕੇ ਸਾਨੂੰ ਕੋਈ ਸਮਾਚਾਰ ਨਹੀਂ ਮਿਲ ਰਿਹਾ ਸੀ।  

Related posts

Leave a Reply