ਵੱਡੀ ਲਾਪਰਵਾਹੀ : ਮੇਲੇ ‘ਚ ਝੂਲੇ ਦੀ ਰੱਸੀ ਵਿਚ ਫਸਣ ਕਾਰਨ 2 ਬੱਚਿਆਂ ਦੀ ਮੌਤ, ਇਕ ਬੱਚੇ ਦੇ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ

ਫਿਰੋਜ਼ਪੁਰਹਿੰਦ-ਪਾਕਿ ਕੌਮਾਂਤਰੀ ਸਰਹੱਦ ਨੇੜੇ ਸਥਿਤ ਪਿੰਡ ਦੁਲਚੀ ਕੇ ਵਿਖੇ ਇਕ ਮੇਲੇ ‘ਚ ਝੂਲੇ ਦੀ ਰੱਸੀ ਵਿਚ ਫਸਣ ਕਾਰਨ 2 ਬੱਚਿਆਂ  ਦੀ ਮੌਤ ਹੋ ਗਈ ਜਦਕਿ ਇਕ ਬੱਚੇ ਦੇ ਗੰਭੀਰ ਜ਼ਖ਼ਮੀ ਹੋਣ ਦੀ ਖਬਰ ਹੈ। ਮ੍ਰਿਤਕ ਬੱਚੇ ਦੀ ਪਛਾਣ ਅਮਨਦੀਪ ਪੁੱਤਰ ਜੋਗਿੰਦਰ ਸਿੰਘ ਵਾਸੀ ਕਾਲੂਵਾਲਾ ਉਮਰ 16 ਸਾਲ ਵਜੋਂ ਹੋਈ ਹੈ।

ਇਕ ਬੱਚੇ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਹਾਦਸੇ ਤੋਂ ਬਾਅਦ ਝੂਲੇ ਦਾ ਮਾਲਕ ਫਰਾਰ ਹੋ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪ੍ਰਸ਼ਾਸਨ ਵੱਲੋਂ ਇਸ ਮੇਲੇ ਨੂੰ ਕਰਵਾਉਣ ਦੀ ਕੋਈ ਇਜਾਜ਼ਤ ਨਹੀਂ ਦਿੱਤੀ ਗਈ। ਪ੍ਰਬੰਧਕਾਂ ਵੱਲੋਂ ਪ੍ਰਸ਼ਾਸਨ ਦੀ ਮਨਜ਼ੂਰੀ ਤੋਂ ਬਿਨਾਂ ਹੀ ਮੇਲਾ ਲਗਾਇਆ ਗਿਆ ਸੀ।

ਮ੍ਰਿਤਕ ਬੱਚਿਆਂ  ਦਾ ਸਥਾਨਕ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਕੀਤਾ ਜਾ ਰਿਹਾ ਹੈ।

Related posts

Leave a Reply