ਵੱਡੀ ਖ਼ਬਰ : ਅਕਾਲੀ ਉਮੀਦਵਾਰ ਨੋਨੀ ਮਾਨ ਦੀ ਗੱਡੀ ਭੰਨੀ ਫਾਇਰਿੰਗ ਦੀ ਚਰਚਾ , ਵਾਲ-ਵਾਲ ਬਚੇ ਲੀਡਰ, ਬੀਬੀ ਬਾਦਲ ਐੱਸਐੱਸਪੀ ਦਫ਼ਤਰ ਪਹੁੰਚੀ

ਫਿਰੋਜ਼ਪੁਰ: ਹਲਕਾ ਗੁਰੂ ਹਰਸਹਾਏ ਤੋਂ ਅਕਾਲੀ ਦਲ ਦੇ ਉਮੀਦਵਾਰ ਹਰਦੇਵ ਸਿੰਘ ਨੋਨੀ ਮਾਨ ਉੱਪਰ ਫਾਇਰਿੰਗ ਹੋਈ ਹੈ। ਉਹ ਇਸ ਹਮਲੇ ਵਿੱਚ ਵਾਲ-ਵਾਲ ਬਚੇ ਹਨ। ਇਸ ਦਾ ਪਤਾ ਲੱਗਦਿਆਂ ਹੀ ਸੰਸਦ ਮੈਂਬਰ ਹਰਸਿਮਰਤ ਬਾਦਲ ਸਾਰੇ ਪ੍ਰੋਗਰਾਮ ਰੱਦ ਕਰਕੇ ਐਸਐਸਪੀ ਦਫਤਰ ਪਹੁੰਚੇ ਹਨ।

 ਬੀਬੀ ਹਰਸਿਮਰਤ ਕੌਰ ਬਾਦਲ ਦੀ ਫਿਰੋਜ਼ਪੁਰ ‘ਚ ਅੱਜ ਇੱਥੇ ਅਕਾਲੀ ਵਰਕਰਾਂ ਨਾਲ ਮੀਟਿੰਗ ਕਰਨ ਪਹੁੰਚੇ ਸਨ, ਉੱਥੇ ਹੀ ਬੀਬੀ ਬਾਦਲ ਜਦੋਂ ਲੰਚ ਕਰਨ ਲੱਗੇ ਤਾਂ ਬਾਹਰ ਹੰਗਾਮਾ ਹੋ ਗਿਆ। ਕੁਝ ਕਿਸਾਨ ਉਨ੍ਹਾਂ ਦਾ ਵਿਰੋਧ ਕਰਨ ਮੌਕੇ ‘ਤੇ ਪਹੁੰਚ ਗਏ। ਇਸੇ ਦੌਰਾਨ ਹਲਕਾ ਗੁਰੂ ਹਰਸਹਾਏ ਤੋਂ ਉਮੀਦਵਾਰ ਵਰਦੇਵ ਸਿੰਘ ਨੋਨੀ ਮਾਨ ਦੀ ਗੱਡੀ ਉੱਪਰ ਕਿਸੇ ਨੇ ਫਾਇਰਿੰਗ ਕਰ ਦਿੱਤੀ ਤੇ ਉਸ ਦੀ ਭੰਨਤੋੜ ਵੀ ਕੀਤੀ। ਹਾਲਾਂਕਿ ਅਕਾਲੀ ਆਗੂ ਵਾਲ-ਵਾਲ ਬਚ ਗਏ। ਇਸ ਬਾਰੇ ਜਾਣਕਾਰੀ ਮਿਲਦੇ ਹੀ ਬੀਬੀ ਬਾਦਲ ਲੰਚ ਵਿਚਾਲੇ ਛੱਡ ਕੇ ਸਿੱਧਾ ਐੱਸਐੱਸਪੀ ਦਫ਼ਤਰ ਪਹੁੰਚ ਗਏ। ਅਕਾਲੀ ਵਰਕਰਾਂ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਨਾਲ ਕਾਂਗਰਸੀ ਵਰਕਰ ਵੀ ਸ਼ਾਮਲ ਸਨ ਜਿਨ੍ਹਾਂ ਨੇ ਗੋਲ਼ੀਆਂ ਚਲਾਈਆਂ।

ਨੋਨੀ ਮਾਨ ਦਾ ਦੋਸ਼ ਹੈ ਕਿ ਜਦੋਂ ਉਹ ਹਰਸਿਮਰਤ ਕੌਰ ਬਾਦਲ ਦਾ ਪ੍ਰੋਗਰਾਮ ਖ਼ਤਮ ਹੋਣ ਤੋਂ ਬਾਅਦ ਵਾਪਸ ਜਾ ਰਹੇ ਸੀ ਤਾਂ ਸ਼ਹਿਰ ਦੇ ਮੱਖੂ ਗੇਟ ਚੌਕ ਨੇੜੇ ਕਿਸਾਨਾਂ ਦੇ ਇਕ ਗਰੁੱਪ ਨੇ ਉਸ ਨੂੰ ਰੋਕ ਲਿਆ। ਕਿਸਾਨਾਂ ਦੀ ਅਗਵਾਈ ਹਰਨੇਕ ਸਿੰਘ ਮਹਿਮਾ ਜੋ ਜੋ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਅਹੁਦੇਦਾਰ ਕਰ ਰਹੇ ਸਨ। ਹਮਲੇ ਤੋਂ ਬਾਅਦ ਨੋਨੀ ਮਾਨ ਦੇ ਗੰਨਮੈਨ ਦੀ ਖਿੱਚੋਤਾਣ ਵਿਚ ਵਰਦੀ ਵੀ ਫਟ ਗਈ।

Related posts

Leave a Reply