ਵੱਡੀ ਖ਼ਬਰ : ਅੰਮ੍ਰਿਤਸਰ ਤੋਂ ਹੁਣ ਨਿਹੰਗ ਨਰਾਇਣ ਸਿੰਘ ਨੇ ਸਿੰਘੂ ਬਾਰਡਰ ’ਤੇ ਹੋਏ ਕਤਲ ਦੇ ਸਬੰਧ ਚ ਗ੍ਰਿਫਤਾਰੀ ਦਿੱਤੀ

ਅੰਮ੍ਰਿਤਸਰ : ਜ਼ਿਲ੍ਹਾ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਅਧੀਨ ਆਉਂਦੇ ਪਿੰਡ ਅਮਰਕੋਟ ਤੋਂ  ਨਿਹੰਗ ਨਰਾਇਣ ਸਿੰਘ ਨੇ ਸਿੰਘੂ ਬਾਰਡਰ ’ਤੇ ਹੋਏ ਅਣਮਨੁੱਖੀ ਕਤਲ ਦੇ ਸਬੰਧ ਵਿਚ ਆਪਣੀ ਗ੍ਰਿਫਤਾਰੀ ਦਿੱਤੀ ਹੈ। ਨਿਹੰਗ ਨਰਾਇਣ ਸਿੰਘ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕਰਕੇ ਪੰਜਾਬ ਪੁਲਿਸ ਨੂੰ ਆਤਮਸਮਰਪਣ ਕੀਤਾ।

ਇਸ ਮੌਕੇ ਵੱਡੇ ਪੱਧਰ ’ਤੇ ਨਿਹੰਗ ਨਰਾਇਣ ਸਿੰਘ ਦੇ ਸਮਰਥਕ ਮੌਜੂਦ ਸਨ।

ਕੱਲ੍ਹ ਕਤਲ ਦੀ ਘਟਨਾ ਤੋਂ ਬਾਅਦ ਨਿਹੰਗ ਨਰਾਇਣ ਸਿੰਘ ਪਿੰਡ ਵਾਪਸ ਪਰਤ ਆਇਆ ਸੀ। 

Related posts

Leave a Reply