ਅੰਮ੍ਰਿਤਸਰ : ਅੱਜ ਸ਼ਵੇਤ ਮਲਿਕ ਦੇ ਘਰ ਮੂਹਰੇ ਲੱਗੇ ਧਰਨੇ ਵਿੱਚ ਰਾਤ ਇੱਕ ਕਿਸਾਨ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸਵੇਰੇ ਤੜਕਸਾਰ ਹਰਟ ਅਟੈਕ ਕਾਰਣ ਮੌਤ ਹੋਈ ਹੈ
ਜਾਣਕਾਰੀ ਅਨੁਸਾਰ ਮਿਰਤਕ ਕਿਸਾਨ ਦੀ ਪਹਿਚਾਣ ਅੰਗਰੇਜ ਸਿੰਘ ਪੁੱਤਰ ਸ਼੍ਰੀ ਅਮਰੀਕ ਸਿੰਘ ਨਿਵਾਸੀ ਕਾਮਲਪੁਰਾ ਤਹਿਸੀਲ ਅਜਨਾਲਾ ਦੇ ਤੌਰ ਤੇ ਹੋਈ ਹੈ. ਨੇਕਦਿਲ ਅਤੇ ਸਤਿਕਾਰਯੋਗ ਜਾਣੇ ਜਾਂਦੇ ਇਸ ਕਿਸਾਨ ਨੂੰ ਸਿੰਘੁ ਸਟੇਜ ਤੇ ਸ਼ਰਧਾਂਜਲੀ ਦਿੱਤੀ ਜਾਵੇਗੀ।
ਪ੍ਰਸ਼ਾਸਨ ਵੱਲੋਂ ਬਣਦੀਆਂ ਸਹੂਲਤਾਂ ਦੇਣ ਤੱਕ ਸ਼ਹੀਦ ਕਿਸਾਨ ਸਾਥੀ ਦੀ ਮਿਰਤਕ ਦੇਹ ਮੋਰਚੇ ਵਾਲੇ ਸਥਾਨ ਤੇ ਰੱਖੀ ਗਈ ਹੈ। ਕੁਝ ਸਮੇਂ ਬਾਅਦ ਏਥੇ ਕਿਸਾਨ ਪ੍ਰੈੱਸ ਕਾਨਫਰੰਸ ਵੀ ਕਰਨਗੇ।

EDITOR
CANADIAN DOABA TIMES
Email: editor@doabatimes.com
Mob:. 98146-40032 whtsapp