ਵੱਡੀ ਖ਼ਬਰ : ਆਈਪੀਐਸ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਦਿੱਤਾ ਅਸਤੀਫਾ, ਮੁੱਖ ਮੰਤਰੀ ਕੈਪਟਨ ਅਮਿਰੰਦਰ ਨੇ ਕੀਤਾ …

ਆਈਪੀਐਸ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਦਿੱਤਾ ਅਸਤੀਫਾ, ਮੁੱਖ ਮੰਤਰੀ ਕੈਪਟਨ ਅਮਿਰੰਦਰ ਨੇ ਕੀਤਾ ਰੱਦ

ਚੰਡੀਗੜ੍ਹ: ਕੋਟਕਪੁਰਾ ਗੋਲੀਕਾਂਡ ਦੀ ਜਾਂਚ ਕਰ ਰਹੇ ਆਈਪੀਐਸ ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਅਸਤੀਫਾ ਮੁੱਖ ਮੰਤਰੀ ਕੈਪਟਨ ਅਮਿਰੰਦਰ ਸਿੰਘ ਨੇ ਰੱਦ ਕਰ ਦਿੱਤਾ ਹੈ ।

ਕੁੰਵਰ ਵਿਜੈ ਪ੍ਰਤਾਪ ਅੱਜ ਆਪਣਾ ਅਸਤੀਫਾ ਲੈ ਕੇ ਮੁੱਖ ਮੰਤਰੀ ਕੋਲ ਪਹੁੰਚੇ ਸੀ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਸੇਵਾ ਤੋਂ ਅਚਨਚੇਤੀ ਸੇਵਾਮੁਕਤੀ ਦੀ ਮੰਗ ਕਰਦਿਆਂ ਆਈਪੀਐਸ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਅਸਤੀਫ਼ਾ ਪੱਤਰ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ।

ਕੁੰਵਰ ਵਿਜੇ ਪ੍ਰਤਾਪ, ਜੋ ਇਸ ਸਮੇਂ ਕੋਟਕਪੁਰਾ ਅਤੇ ਬਹਿਬਲ ਕਲਾਂ ਗੋਲੀਕਾਂਡ ਮਾਮਲਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮਾਂ (SIT) ਦੀ ਅਗਵਾਈ ਕਰ ਰਹੇ ਹਨ, ਦੀ ਸਵੈਇੱਛੁਕ ਰਿਟਾਇਰਮੈਂਟ ਦੀ ਮੰਗ ਨੂੰ ਰੱਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਆਈਪੀਐਸ ਕੁੰਵਰ ਵਿਜੈ ਪ੍ਰਤਾਪ ਸਿੰਘ ਇੱਕ ਬਹੁਤ ਹੀ ਸਮਰੱਥ ਅਤੇ ਕੁਸ਼ਲ ਅਧਿਕਾਰੀ ਹਨ ਜਿਨ੍ਹਾਂ ਦੀਆਂ ਸੇਵਾਵਾਂ ਸਰਹੱਦੀ ਰਾਜ ਵਿੱਚ ਲੋੜੀਂਦੀਆਂ ਹਨ।

ਕੈਪਟਨ ਨੇ ਕਿਹਾ ਕਿ, “ਰਾਜ ਨੂੰ ਉਸ ਅਧਿਕਾਰੀ ਦੀ ਮੁਹਾਰਤ ਅਤੇ ਤਜਰਬੇ ਦੀ ਜ਼ਰੂਰਤ ਹੈ, ਜਿਸਨੇ ਵੱਖ- ਵੱਖ ਮਹੱਤਵਪੂਰਨ ਅਹੁਦਿਆਂ ‘ਤੇ ਪੰਜਾਬ ਪੁਲਿਸ ਦੀ ਬੇਮਿਸਾਲ ਸੇਵਾ ਵਿਚ ਯੋਗਦਾਨ ਪਾਇਆ ਹੈ।” ਮੁੱਖ ਮੰਤਰੀ ਨੇ ਕੁੰਵਰ ਵਿਜੇ ਪ੍ਰਤਾਪ ਨੂੰ ਇੱਕ ਕੁਸ਼ਲ, ਕਾਬਲ ਅਤੇ ਦਲੇਰ ਅਧਿਕਾਰੀ ਦੱਸਿਆ ਜਿਨ੍ਹਾਂ ਦਾ ਇਕ ਮਿਸਾਲੀ ਟਰੈਕ ਰਿਕਾਰਡ ਹੈ।

ਕਾਬਲੇ ਗੌਰ ਹੈ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਆਪਣੇ ਇੱਕ ਫੈਸਲੇ ਵਿੱਚ ਕੁੰਵਰ ਵਿਜੈ ਪ੍ਰਤਾਪ ਦਾ ਅਗਵਾਈ ਵਾਲੀ SIT ਜੋ ਕੋਟਕਪੁਰਾ ਗੋਲੀਕਾਂਡ ਦੀ ਜਾਂਚ ਕਰ ਰਹੀ ਹੈ ਦੀ ਰਿਪੋਰਟ ਨੂੰ ਰੱਦ ਕਰ ਦਿੱਤਾ ਸੀ ਅਤੇ ਇੱਕ ਨਵੀਂ SIT ਬਣਾਉਣ ਦਾ ਆਦੇਸ਼ ਦਿੱਤਾ ਸੀ ਜਿਸ ਵਿੱਚ ਕੁੰਵਰ ਵਿਜੈ ਪ੍ਰਤਾਪ ਨੂੰ ਸ਼ਾਮਲ ਨਾ ਕਰਨ ਲਈ ਕਿਹਾ ਗਿਆ ਹੈ। ਅਦਾਲਤ ਦਾ ਕਹਿਣਾ ਹੈ ਕਿ ਕੁੰਵਰ ਦੀ ਜਾਂਚ ਰਿਪੋਰਟ ਪੱਖਪਾਤੀ ਜਾਪਦੀ ਹੈ।

Related posts

Leave a Reply