ਵੱਡੀ ਖ਼ਬਰ : ਆਮ ਆਦਮੀ ਪਾਰਟੀ ਨੂੰ ਚਿਹਰਾ ਲੱਭ ਗਿਆ, ਠੋਕੋ ਤਾੜੀ, ਝਾੜੂ ਦਾ ਪੱਲਾ ਫੜੇਗਾ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਨੇ ਨਵਜੋਤ ਸਿੱਧੂ ‘ਤੇ ਤੰਜ ਕੱਸਿਆ  ਹੈ ਕਿ ਸਿੱਧੂ ਆਈਐਸਆਈ ਚੀਫ ਬਾਜਵਾ ਨਾਲ ਗੱਲ ਕਰ ਲਵੇ। ਸਿੱਧੂ ਦੀ ਬਾਜਵਾ ਨਾਲ ਇੱਕ ਗੱਲ ਹੈ ਤੇ ਚੰਨੀ ਭਾਰਤ ਸਰਕਾਰ ਨਾਲ ਗੱਲ ਕਰੇ ਪਰ ਕਰਤਾਰਪੁਰ ਲਾਂਘਾ ਖੁੱਲ੍ਹਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਚਿਹਰਾ ਲੱਭ ਗਿਆ ਹੈ ਤੇ ਠੋਕੋ ਤਾੜੀ ਝਾੜੂ ਦਾ ਪੱਲਾ ਫੜੇਗਾ। ਮਜੀਠੀਆ ਨੇ ਕਿਹਾ ਕਿ ਮੌਜੂਦਾ ਹਾਲਾਤ ਦੇਖ ਕੇ ਮੈਂ ਕਹਿ ਰਿਹਾਂ, ਸਿੱਧੂ ਨੇ ਹੁਣ ਕਾਂਗਰਸ ‘ਚ ਟਿਕਣਾ ਨਹੀਂ।

ਇਸ ਮੌਕੇ ਮਜੀਠੀਆ ਨੇ ਕਿਹਾ ਕਿ ਵਿਧਾਨ ਸਭਾ ਦਾ ਸੈਸ਼ਨ ਸਿਰਫ ਇੱਕ ਦਿਨ ਤੱਕ ਸੀਮਤ ਕਰ ਦਿੱਤਾ ਹੈ। ਹੁਣ ਸੈਸ਼ਨ ਸ਼ਰਧਾਂਜਲੀਆਂ ਤਕ ਸੀਮਤ ਹੋ ਗਿਆ ਹੈ। ਇਸ ਲਈ ਵਿਸ਼ੇਸ਼ ਸੈਸ਼ਨ ਤੋਂ ਪੰਜਾਬ ਦੇ ਲੋਕ ਕੋਈ ਆਸ ਨਾ ਰੱਖਣ। ਸੈਸ਼ਨ ‘ਚ ਰੱਖੇ ਮੁੱਦਿਆਂ ਨਾਲ ਪੰਜਾਬ ਦੇ ਲੋਕਾਂ ਦਾ ਕੋਈ ਭਲਾ ਨਹੀਂ ਹੋਣਾ। ਕਾਂਗਰਸ ਦਾ ਇੱਕ ਜੁਮਲਾ ਹੈ।

Related posts

Leave a Reply