ਵੱਡੀ ਖ਼ਬਰ : ਐਲੀਮੈਂਟਰੀ ਸਿੱਖਿਆ ਵਿਭਾਗ ਨੇ ਸੈਂਟਰ ਹੈੱਡ ਅਤੇ ਹੈੱਡ ਟੀਚਰਾਂ ਦੀਆਂ ਪ੍ਰਮੋਸ਼ਨਾਂ ਲਈ ਪੱਤਰ ਜਾਰੀ ਕੀਤਾ

ਮੋਹਾਲੀ : ਪ੍ਰਾਇਮਰੀ/ਐਲੀਮੈਂਟਰੀ ਸਕੂਲਾਂ ’ਚ ਪੜ੍ਹਾ ਰਹੇ ਅਧਿਆਪਕਾਂ ਦੀ ਆਖ਼ਰ ਚੋਣਾਂ ਤੋਂ ਠੀਕ ਪਹਿਲਾਂ ਪੰਜਾਬ ਸਰਕਾਰ ਨੇ ਪੁਕਾਰ ਸੁਣ ਹੀ ਲਈ ਹੈ। ਐਲੀਮੈਂਟਰੀ ਸਿੱਖਿਆ ਵਿਭਾਗ ਨੇ ਸੈਂਟਰ ਹੈੱਡ ਅਤੇ ਹੈੱਡ ਟੀਚਰਾਂ ਦੀਆਂ ਪ੍ਰਮੋਸ਼ਨਾਂ ਲਈ ਪੱਤਰ ਜਾਰੀ ਕੀਤਾ ਹੈ।  ਅਧਿਆਪਕਾਂ ’ਚ ਇਸ ਨਾਲ ਕਾਫ਼ੀ ਰਾਹਤ ਪਾਈ ਜਾ ਰਹੀ ਹੈ।

ਡੀਪੀਆਈ ਐਲੀਮੈਂਟਰੀ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੇ ਨਾਂਅ ਜਾਰੀ ਸੱਤ ਸੂਤਰੀ ਪੱਤਰ ਦੀ ਮੱਦ ਨੰਬਰ-1 ’ਚ ਕਿਹਾ ਗਿਆ ਹੈ ਕਿ ਸੀਐੱਚਟੀ ਦੀਆਂ ਪਦ-ਉੱਨਤੀਆਂ ਜ਼ਿਲ੍ਹਿਆਂ ਵਾਈਜ਼ ਬਣਦੀਆਂ ਅਸਾਮੀਆਂ ਦੇ ਆਧਾਰ ’ਤੇ ਹੀ ਕੀਤੀਆਂ ਜਾਣ। ਹਦਾਇਤ ਹੈ ਕਿ ਇਸਤਰੀ ਤੇ ਬਾਲ ਵਿਕਾਸ ਵਿਭਾਗ ਤੋਂ ਇਲਾਵਾ ਸਮਾਜਿਕ ਨਿਆਂ ਤੇ ਵਿਭਾਗ ਤੋਂ ਇਲਾਵਾ ਦੂਜੇ ਵਿਭਾਗਾਂ ਵੱਲੋਂ ਕੀਤੀਆਂ ਸਿਫ਼ਾਰਸ਼ਾਂ ਵੀ ਧਿਆਨ ’ਚ ਰੱਖੀਆਂ ਜਾਣ ਜਦ ਕਿ ਕੋਰਟ ਵੱਲੋਂ ਲਗਾਈ ਗਈ ਸਟੇਅ ਵਾਲੇ ਜ਼ਿਲ੍ਹਿਆਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ।

ਕਿਹਾ ਗਿਆ ਹੈ ਕਿ ਜੇਕਰ ਕਿਸੇ ਸਕੂਲ ’ਚ ਇਕਲੌਤਾ ਅਧਿਆਪਕ ਹੈ ਉਸ ਦੀ ਪ੍ਰਮੋਸ਼ਨ ਸਬੰਧੀ ਆਪਣੇ ਪੱਧਰ ’ਤੇ ਆਰਜ਼ੀ ਪ੍ਰਬੰਧ ਕੀਤੇ ਜਾਣ ਤੇ ਪ੍ਰਮੋਸ਼ਨ ਕੀਤੇ ਅਧਿਆਪਕਾਂ ਨੂੰ ਜੁਆਇਨ ਕਰਨ ਵਾਸਤੇ 5 ਦਿਨਾਂ ਦਾ ਸਮਾਂ ਦਿੱਤਾ ਜਾਣਾ ਹੈ ਜਦ ਕਿ ਡੀਬਾਰ ਹੋਏ ਅਧਿਆਪਕਾਂ ਦੀ ਸੂਚੀ ਨਸ਼ਰ ਕਰਨ ਦੇ ਵੀ ਹੁਕਮ ਹਨ। ਹੁਕਮ ਹਨ ਕਿ ਜੇਕਰ ਸਮਰੱਥ ਅਧਿਕਾਰੀ ਇਹ ਸੂਚੀ ਸਮਾਬੱਧ ਡੀਪੀਆਈ ਦਫ਼ਤਰ ਨੂੰ ਨਹੀਂ ਭੇਜਦੇ ਤਾਂ ਇਸ ਦੇ ਸਿੱਟਿਆਂ ਦੀ ਪੂਰਨ ਜ਼ਿੰਮੇਵਾਰੀ ਸਬੰਧਤ ਹੀ ਹੋਵੇਗਾ।

Related posts

Leave a Reply