ਵੱਡੀ ਖ਼ਬਰ : ਓਲੰਪਿਕ ਖੇਡਾਂ ਦੇ ਸੱਤਵੇਂ ਦਿਨ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ, ਪੁਰਸ਼ ਹਾਕੀ ਟੀਮ ਕੁਆਟਰ ਫਾਈਨਲ ਵਿੱਚ

ਟੋਕੀਓ : Tokyo Olympics 2020:: ਓਲੰਪਿਕ ਖੇਡਾਂ ਦੇ ਸੱਤਵੇਂ ਦਿਨ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਮਿਲੀ ਹੈ। ਜਿੱਥੇ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਕੁਆਟਰ ਫਾਈਨਲ ਵਿੱਚ ਪਹੁੰਚੀ ਗਈ ਹੈ ਉੱਥੇ ਹੀ ਪੁਰਸ਼ ਹਾਕੀ ਟੀਮ ਵੀ ਕੁਆਟਰ ਫਾਈਨਲ ਵਿੱਚ ਪਹੁੰਚ ਗਈ ਹੈ।

ਭਾਰਤ ਨੇ ਡਿਫੈਂਡਿੰਗ ਚੈਂਪੀਅਨ ਰਹਿਣ ਵਾਲੀ ਟੀਮ ਅਰਜਨਟੀਨਾ ਨੂੰ 3-1 ਗੋਲਾਂ ਨਾਲ ਹਰਾਇਆ। ਭਾਰਤ ਵੱਲੋਂ ਵਰੁਨ ਕੁਮਾਰ,ਹਰਮਨਪ੍ਰੀਤ ਸਿੰਘ ਤੇ ਵਿਵੇਕ ਸਾਗਰ ਪ੍ਰਸਾਦ ਨੇ 1-1 ਗੋਲ ਕਰ ਟੀਮ ਦਾ ਸਕੋਰ ਤਿੰਨ ਗੋਲ ਤੱਕ ਪਹੁੰਚਾਇਆ। ਜਦਕਿ ਅਰਜਨਟੀਨ ਵੱਲੋਂ ਖੇਡ ਦੇ 48ਵੇਂ ਮਿੰਟ ਵਿੱਚ ਇਕਲੌਤਾ ਗੋਲ ਸ਼ੱਥ ਕੈਸੇਲਾ ਨੇ ਕੀਤਾ।

Related posts

Leave a Reply