ਵੱਡੀ ਖ਼ਬਰ : ਕਾਂਗ੍ਰੇਸੀ ਕਾਟੋ ਕਲੇਸ਼ : ਹਰੀਸ਼ ਰਾਵਤ ਗਠਿਤ ਕਮੇਟੀ ਪਹਿਲਾਂ ਸਿੱਧੂ ਮਸਲੇ ਤੇ ਕਰੇਗੀ ਸੁਨੀਲ ਜਾਖੜ ਨਾਲ ਮੁਲਾਕਾਤ

ਨਵੀਂ ਦਿੱਲੀ  : ਪੰਜਾਬ ਕਾਂਗਰਸ ‘ਚ ਕਾਟੋ ਕਲੇਸ਼  ਟਾਲ਼ਣ ਲਈ ਗਠਿਤ ਕਮੇਟੀ ਦੇ ਮੈਂਬਰਾਂ ਨੇ ਇਕ ਇਕ ਆਗੂ ਨਾਲ ਮੁਲਾਕਾਤ ਕਰੇਗੀ। ਸੋਮਵਾਰ ਨੂੰ ਸਭ ਤੋਂ ਪਹਿਲਾਂ ਇਹ ਮੈਂਬਰ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨਾਲ ਮੁਲਾਕਾਤ ਕਰਨਗੇ। ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਕਿ ਪਾਰਟੀ ਪ੍ਰਧਾਨ ਨਾਲ ਮੁਲਾਕਾਤ ਮਗਰੋਂ ਅਸੀ ਛੇਤੀ ਹੀ ਪਾਰਟੀ ਦੇ ਵਿਧਾਇਕਾਂ ਨਾਲ ਵਿਚਾਰ ਕਰਾਂਗੇ ਤੇ ਇਕ ਹਫ਼ਤੇ ਤਕ ਉਨ੍ਹਾਂ ਨਾਲ ਗੱਲਬਾਤ ਕੀਤੀ ਜਾਵੇਗੀ।

ਇਹ ਪੁੱਛੇ ਜਾਣ ‘ਤੇ ਸਾਬਕਾ ਮੰਤਰੀ ਨਵਜਤ ਸਿੰਘ ਸਿੱਧੂ ਨਾਲ ਕਿਸ ਸ਼੍ਰੇਣੀ ‘ਚ ਗੱਲਬਾਤ ਕਰੋਗੇ, ਤਾਂ ਰਾਵਤ ਨੇ ਕਿਹਾ ਕਿ ਉਹ ਪਾਰਟੀ ਦੇ ਮਹੱਤਵਪੂਰਨ ਆਗੂ ਹਨ। ਉਨ੍ਹਾਂ ਨਾਲ ਇਕ ਵਿਧਾਇਕ ਵਜੋਂ ਵੀ ਗੱਲ ਕੀਤੀ ਜਾ ਸਕਦੀ ਹੈ, ਵੱਖਰੀ ਗੱਲ ਵੀ ਗੱਲ ਕਰ ਸਕਦੇ ਹਾਂ, ਜਿਵੇਂ ਉਹ ਚਾਹੁਣ। ਜ਼ਿਕਰਯੋਗ ਹੈ ਕਿ ਇਹ ਕਮੇਟੀ ਪਾਰਟੀ ਦੇ ਆਗੂਆਂ ਨਾਲ ਨਿੱਜੀ ਤੌਰ ‘ਤੇ ਗੱਲਬਾਤ ਕਰੇਗੀ।  ਰਾਵਤ ਨੇ ਕਿਹਾ ਕਿ ਪਾਰਟੀ ਪ੍ਰਧਾਨ ਹੀ ਇਹ ਤੈਅ ਕਰਨਗੇ ਕਿ ਕਿਸ ਵਿਧਾਇਕ ਨੂੰ ਕਦੋਂ ਦਿੱਲੀ ਭੇਜਣਾ ਹੈ।

ਰਾਵਤ ਨੇ ਕਿਹਾ ਕਿ ਸੋਮਵਾਰ ਨੂੰ ਸਭ ਤੋਂ ਪਹਿਲਾਂ ਪਾਰਟੀ ਪ੍ਰਧਾਨ ਸੁਨੀਲ ਜਾਖੜ ਨਾਲ ਵਿਚਾਰ ਹੋਵੇਗਾ। ਉਸ ਮਗਰੋਂ ਵਿਧਾਇਕਾਂ, ਮੰਤਰੀਆਂ, ਸੰਸਦ ਮੈਂਬਰਾਂ, ਮਹੱਤਵਪੂਰਨ ਸੂਬਾਈ ਆਗੂਆਂ, ਸਾਬਕਾ ਪ੍ਰਧਾਨਾਂ ਨਾਲ ਵੀ ਮੁਲਾਕਾਤ ਕੀਤੀ ਜਾਵੇਗੀ। ਅਸੀਂ ਅੰਬਿਕਾ ਸੋਨੀ, ਪ੍ਰਤਾਪ ਸਿੰਘ ਬਾਜਵਾ, ਸ਼ਮਸ਼ੇਰ ਸਿੰਘ ਦੂਲੋ, ਅਸ਼ਵਨੀ ਕੁਮਾਰ ਤੇ ਹੋਰ ਸੀਨੀਅਰ ਆਗੂਆਂ ਨੂੰ ਮਿਲਾਂਗੇ। ਕੋਸ਼ਿਸ਼ ਹੋਵੇਗੀ ਕਿ ਘੱਟ ਤੋਂ ਘੱਟ ਸਮੇਂ ‘ਚ ਵਿਚਾਰ ਵਟਾਂਦਰਾ ਪੂਰਾ ਕੀਤਾ ਜਾਵੇ। ਸਭ ਤੋਂ ਵੱਡੀ ਚੁਣੌਤੀ ਨਵਜੋਤ ਸਿੰਘ ਸਿੱਧੂ ਨੂੰ ਐਡਜਸਟ ਕਰਨ ਦੀ ਹੈ, ਕਿਉਂਕਿ ਕੈਪਟਨ ਤੇ ਸਿੱਧੂ ਦਰਮਿਆਨ ਟਕਰਾਅ ਦੀ ਸਥਿਤੀ ਬਣੀ ਹੋਈ ਹੈ।

Related posts

Leave a Reply