ਵੱਡੀ ਖ਼ਬਰ : ਕਿਸਾਨ ਪੰਥ ਦੇ ਰਿੰਗ ਰੋਡ ‘ਤੇ ਟਰੱਕ ਨਾਲ ਬੱਸ ਦੀ ਭਿਆਨਕ ਟੱਕਰ, 12 ਮੌਤਾਂ, 35 ਜ਼ਖ਼ਮੀ

ਨਵੀਂ ਦਿੱਲੀ : ਬਾਰਾਬੰਕੀ ‘ਚ ਕਿਸਾਨ ਪੰਥ ਦੇ ਆਊਟਰ ਰਿੰਗ ਰੋਡ ‘ਤੇ ਟਰੱਕ ਨਾਲ ਬੱਸ ਦੀ ਭਿਆਨਕ ਟੱਕਰ ਹੋਣ ਨਾਲ ਲਗਪਗ 12 ਲੋਕਾਂ ਦੀ ਮੌਤ ਹੋ ਗਈ ਤੇ 32 ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ।

ਪੁਲਿਸ ਤੇ ਸਥਾਨਕ ਲੋਕ ਰਾਹਤ ਤੇ ਬਚਾਅ ਕੰਮ ‘ਚ ਲੱਗੇ ਹਨ। ਹਾਦਸਾ ਨਗਰ ਕੋਤਵਾਲੀ ਦੀ ਮਾਤੀ ਪੁਲਿਸ ਚੌਕੀ ਦੇ ਬਬੁਰੀ ਪਿੰਡ ਕੋਲ ਹੋਇਆ। ਦੱਸਿਆ ਜਾ ਰਿਹਾ ਹੈ ਕਿ ਗਾਂ ਨੂੰ ਬਚਾਉਣ ਸਮੇਂ ਬੱਸ ਦੀ ਟੱਕਰ ਟਰੱਕ ਨਾਲ ਹੋ ਗਈ। ਹਾਦਸੇ ‘ਚ 12 ਦੀ ਮੌਤ ਤੇ 32 ਦੇ ਕਰੀਬ ਲੋਕਾਂ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਹੋਈ ਹੈ। ਟਰੱਕ ਤੇ ਬੱਸ ਦੀ ਆਹਮੋ-ਸਾਹਮਣੇ ਭਿਆਨਕ ਟੱਕਰ ਹੋਈ। ਹਾਦਸੇ ‘ਚ ਬੱਸ ਦਾ ਇਕ ਪੂਰਾ ਹਿੱਸਾ ਬੁਰੀ ਤਰ੍ਹਾਂ ਨਾਲ ਟੁੱਟ ਗਿਆ। ਜ਼ਖ਼ਮੀਆਂ ਨੂੰ ਨੇੜੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਮੌਕੇ ‘ਤੇ ਪੁਲਿਸ ਸੁਪਰਡੈਂਟ ਯਮੁਨਾ ਪ੍ਰਸਾਦ ਨੇ ਜ਼ਿਲ੍ਹਾ ਹਸਪਤਾਲ ਪਹੁੰਚ ਕੇ ਜ਼ਖ਼ਮੀਆਂ ਦਾ ਹਾਲ ਪੁੱਛਿਆ। ਬੱਸ ਦਿੱਲੀ ਤੋਂ ਬਹਿਰਾਈਚ ਜਾ ਰਹੀ ਸੀ। ਬੱਸ ‘ਚ 60 ਤੋਂ 70 ਯਾਤਰੀ ਸਵਾਰ ਸੀ।

Related posts

Leave a Reply