ਵੱਡੀ ਖ਼ਬਰ : ਕਿਸਾਨ ਮੋਰਚੇ ਵੱਲੋਂ ਮੋਗਾ ਰੈਲੀ ‘ਤੇ ਜਾ ਰਹੇ ਅਕਾਲੀਆਂ ਨੂੰ ਕਿਸਾਨਾਂ ਨੇ ਜੁੱਤੀਆਂ ਦਿਖਾਉਂਦੇ ਹੇੋਏ ਭਜਾਇਆ

ਜਗਰਾਉਂ : ਜਗਰਾਉਂ ਦੇ  ਪਿੰਡ ਚੌਕੀਮਾਨ ਟੋਲ ਪਲਾਜ਼ਾ ਤੇ ਕਿਸਾਨੀ ਮੋਰਚੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਕਿੱਲੀ ਚਾਹਲਾਂ ਰੈਲੀ ਤੇ ਜਾ ਰਹੇ ਅਕਾਲੀਆਂ ਨੂੰ ਜੁੱਤੀਆਂ ਦਿਖਾ ਕੇ ਰਵਾਨਾ ਕੀਤਾ ਗਿਆ। ਇਹੀ ਨਹੀਂ ਰੈਲੀ ਵਾਹਨਾਂ ਤੇ ਲੱਗੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ,ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਆਗੂਆਂ ਦੀ ਤਸਵੀਰਾਂ ਵਾਲੇ ਪੋਸਟਰ ਝੰਡੇ ਜ਼ਬਰਦਸਤੀ ਉਤਾਰ ਕੇ ਸੜਕ ਤੇ ਖਿਲਾਰ ਦਿੱਤੇ ਗਏ, ਮਜਬੂਰਨ ਅਕਾਲੀਆਂ ਨੂੰ ਇਨ੍ਹਾਂ ਪੋਸਟਰਾਂ ਉੱਤੋਂ ਹੀ ਆਪਣੇ ਵਾਹਨ ਲੰਘਾਉਣੇ ਪਏ।

 ਜਾਣਕਾਰੀ ਅਨੁਸਾਰ ਲੁਧਿਆਣਾ ਫ਼ਿਰੋਜ਼ਪੁਰ ਮੁੱਖ ਮਾਰਗ ਪਿੰਡ ਚੌਕੀਮਾਨ ਦੇ ਟੋਲ ਪਲਾਜ਼ਾ ਤੇ ਕਿਸਾਨੀ ਮੋਰਚਾ ਅੱਜ ਉਸ ਸਮੇਂ ਜੁੱਤੀਆਂ ਚੁੱਕ ਕੇ ਵਿਰੋਧ ਲਈ ਖੜ੍ਹਾ ਹੋ ਗਿਆ ,ਜਦੋਂ ਅਕਾਲੀ ਦਲ ਦੀ ਕਿੱਲੀ ਚਾਹਲਾਂ ਰੈਲੀ ਲਈ ਅਕਾਲੀਆਂ ਦੇ ਵਾਹਨ ਲੰਘ ਰਹੇ ਸਨ। ਇਸ ਦੌਰਾਨ ਕਿਸਾਨਾਂ ਨੇ ਵੱਡੀ ਗਿਣਤੀ ਚ ਇਕੱਠੇ ਹੋ ਕੇ ਸੜਕ ਤੋਂ ਲੰਘ ਰਹੇ ਵਾਹਨਾਂ ਨੂੰ ਰੋਕ ਲਿਆ।

ਇਨ੍ਹਾਂ ਵਾਹਨਾਂ ਤੇ ਲੱਗੇ ਪੋਸਟਰ ਝੰਡੇ ਜਬਰਨ ਉਤਾਰ ਲਏ ਅਤੇ ਸੜਕਾਂ ਤੇ ਖਿਲਾਰ ਦਿੱਤੇ। ਕਿਸਾਨਾਂ ਵੱਲੋਂ ਅਕਾਲੀ ਦਲ ਦੇ ਕਾਫ਼ਲੇ ਦ ਨਾਅਰੇਬਾਜ਼ੀ ਕਰਦਿਆਂ ਵਿਰੋਧ ਕੀਤਾ ਗਿਆ।ਇਸ ਦੌਰਾਨ ਅਕਾਲੀ ਦਲ ਦੇ ਵਾਹਨ ਪਾਰਟੀ ਆਗੂਆਂ ਦੇ ਤਸਵੀਰਾਂ ਵਾਲੇ ਸੜਕ ਤੇ ਖਿੱਲਰੇ ਪੋਸਟਰਾਂ ਉੱਤੋਂ ਹੀ ਲੰਘਾ ਕੇ ਭੱਜੇ । ਕਿਸਾਨਾਂ ਦੇ ਜਬਰਦਸਤ ਵਿਰੋਧ ਦੀ ਭਣਕ ਲੱਗਦਿਆਂ ਹੀ ਚੌਕੀ ਮਾਨ ਪੁਲੀਸ ਚੌਕੀ ਦੀ ਪੁਲਸ ਵੀ ਮੌਕੇ ਤੇ ਪੁੱਜੀ ,ਅਤੇ ਉਨ੍ਹਾਂ ਨੇ ਇਸ ਵਿਰੋਧ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ , ਪਰ ਕਿਸਾਨ ਲਗਾਤਾਰ ਅਕਾਲੀਆਂ ਦਾ ਵਿਰੋਧ ਕਰਦੇ ਰਹੇ ।

Related posts

Leave a Reply