ਵੱਡੀ ਖ਼ਬਰ ਕੈਬਨਿਟ ਮੰਤਰੀ ਅਰੋੜਾ ਨੇ ਫਿਟ ਇੰਡੀਆ ਫਰੀਡਮ ਰਨ ਨੂੰ ਹਰੀ ਝੰਡੀ ਦਿਖਾ ਕੇ ਕਰਵਾਈ ਸ਼ੁਰੂਆਤ, ਖੁਦ ਵੀ ਫਰੀਡਮ ਰਨ ’ਚ ਲਿਆ ਹਿੱਸਾ

ਕੈਬਨਿਟ ਮੰਤਰੀ ਅਰੋੜਾ ਨੇ ਫਿਟ ਇੰਡੀਆ ਫਰੀਡਮ ਰਨ ਨੂੰ ਹਰੀ ਝੰਡੀ ਦਿਖਾ ਕੇ ਕਰਵਾਈ ਸ਼ੁਰੂਆਤ, ਖੁਦ ਵੀ ਫਰੀਡਮ ਰਨ ’ਚ ਲਿਆ ਹਿੱਸਾ
ਲੋਕਾਂ ਨੂੰ ਰੋਜ਼ਾਨਾ ਅੱਧਾ ਘੰਟਾ ਕਸਰਤ ਕਰਨ ਦੀ ਚੁਕਾਈ ਸਹੁੰ
ਕਿਹਾ, ਨਿਰੋਗ ਕਾਇਆ ਹੈ ਜੀਵਨ ਦਾ ਸਭ ਤੋਂ ਬੜਾ ਸੁੱਖ
ਨਹਿਰੂ ਯੁਵਾ ਕੇਂਦਰ ਵਲੋਂ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ’ਤੇ ਜ਼ਿਲ੍ਹੇ ਦੇ 75 ਪਿੰਡਾਂ ’ਚ 2 ਅਕਤੂਬਰ ਤੱਕ ਕਰਵਾਇਆ ਜਾਵੇਗਾ ਫਰੀਡਮ ਰਨ ਦਾ ਆਯੋਜਨ 
ਹੁਸ਼ਿਆਰਪੁਰ (ਸੁਰਜੀਤ ਸਿੰਘ, ਗਰੋਵਰ )  : ਨਹਿਰੂ ਯੁਵਾ ਕੇਂਦਰ ਵਲੋਂ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਆਯੋਜਿਤ ਆਜ਼ਾਦੀ ਦੇ ਅਮ੍ਰਿਤ ਮਹਾਉਤਸਵ ਤਹਿਤ ਅੱਜ ਉਦਯੋਗ ਤੇ ਵਣਜ ਮੰਤਰੀ ਪੰਜਾਬ ਸੁੰਦਰ ਸ਼ਾਮ ਅਰੋੜਾ ਵਲੋਂ ਫਿਟ ਇੰਡੀਆ ਫਰੀਡਮ ਰਨ ਨੂੰ ਹਰੀ ਝੰਡੀ ਦਿਖਾ ਕੇ ਇਸ ਦੀ ਸ਼ੁਰੂਆਤ ਕਰਵਾਈ ਗਈ। ਉਦਯੋਗ ਮੰਤਰੀ ਨੇ ਇਸ ਫਰੀਡਮ ਰਨ ’ਚ ਖੁਦ ਵੀ ਹਿੱਸਾ ਲਿਆ ਅਤੇ ਲੋਕਾਂ ਨੂੰ ਸਿਹਤਮੰਦ ਪ੍ਰਤੀ ਵੱਧ ਤੋਂ ਵੱਧ ਜਾਗਰੂਕ ਰਹਿਣ ਦਾ ਸੰਦੇਸ਼ ਵੀ ਦਿੱਤਾ। ਜੰਗੀ ਯਾਦਗਾਰ ਹੁਸ਼ਿਆਰਪੁਰ ਤੋਂ ਸ਼ੁਰੂ ਹੋਈ ਫਰੀਡਮ ਰਨ ਦੀ ਸਮਾਪਤੀ ਸਰਕਾਰੀ ਕਾਲਜ ਹੁਸ਼ਿਆਰਪੁਰ ਵਿਚ ਹੋਈ। ਪ੍ਰੋਗਰਾਮ ਦੀ ਸ਼ੁਰੂਆਤ ਵਿਚ ਸਭ ਤੋਂ ਪਹਿਲਾਂ ਮੁੱਖ ਮਹਿਮਾਨ ਸੁੰਦਰ ਸ਼ਾਮ ਅਰੋੜਾ ਨੇ ਸ਼ਹੀਦਾਂ ਨੂੰ ਨਮਨ ਕਰ ਆਏ ਸਾਰੇ ਵਰਗ ਦੇ ਲੋਕਾਂ ਨੂੰ ਰੋਜ਼ ਅੱਧਾ ਘੰਟਾ ਕਸਰਤ ਕਰਨ ਦਾ ਸੰਦੇਸ਼ ਦਿੱਤਾ ਅਤੇ ਸਹੁੰ ਚੁਕਾਈ। 
ਕੈਬਨਿਟ ਮੰਤਰੀ ਨੇ ਕਿਹਾ ਕਿ ਨਹਿਰੂ ਯੁਵਾ ਕੇਂਦਰ ਵਲੋਂ ਅੱਜ ਯੂਥ ਕਲੱਬਾਂ ਅਤੇ ਹੋਰ ਨੌਜਵਾਨਾਂ ਨੂੰ ਲੈ ਕੇ ਸਿਹਤ ਪ੍ਰਤੀ ਜਾਗਰੂਕ ਰਹਿਣ ਦਾ ਜੋ ਅਭਿਆਨ ਚਲਾਇਆ ਗਿਆ ਹੈ, ਉਹ ਬਹੁਤ ਹੀ ਪ੍ਰਸ਼ੰਸਾਯੋਗ ਕਾਰਜ ਹੈ। ਉਨ੍ਹਾਂ ਕਿਹਾ ਕਿ ਅਸੀਂ ਆਜ਼ਾਦੀ ਦੀ 75ਵੀਂ ਵਰੇ੍ਹਗੰਢ ਮਨਾ ਰਹੇ ਹਾਂ, ਇਸ ਵਿਚ ਅਸੀਂ ਸਾਰਿਆਂ ਨੂੰ ਫਿਟ ਰਹਿਣ ਲਈ ਰੋਜ਼ਾਨਾ ਕਸਰਤ ਕਰਨੀ ਚਾਹੀਦੀ ਹੈ ਅਤੇ ਹੋਰ ਲੋਕਾਂ ਨੂੰ ਵੀ ਇਸ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੀਵਨ ਦਾ ਸਭ ਤੋਂ ਵੱਡਾ ਸੁੱਖ ਨਿਰੋਗ ਰਹਿਣਾ ਹੈ, ਜਿਸ ਲਈ ਕਸਰਤ ਬਹੁਤ ਜ਼ਰੂਰੀ ਹੈ।
ਉਧਰ ਨਹਿਰੂ ਯੁਵਾ ਕੇਂਦਰ ਸੰਗਠਨ ਹੁਸ਼ਿਆਰਪੁਰ ਦੇ ਜ਼ਿਲ੍ਹਾ ਯੁਵਾ ਅਧਿਕਾਰੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਮੁੱਖ ਦਫ਼ਤਰਾਂ ਵਿਖੇ ਅੱਜ ਫਰੀਡਮ ਰਨ ਤੋਂ ਬਾਅਦ ਜ਼ਿਲ੍ਹੇ ਦੇ ਹੋਰ 75 ਪਿੰਡਾਂ ਵਿਚ ਫਰੀਡਮ ਰਨ ਦਾ ਆਯੋਜਨ 2 ਅਕਤੂਬਰ ਤੱਕ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਦੌੜ ਦੇ ਇਨ੍ਹਾਂ ਪ੍ਰੋਗਰਾਮਾਂ ਦੇ ਉਦਘਾਟਨ ਦੀ ਸ਼ੁਰੂਆਤ ਅਤੇ ਸਮਾਪਤੀ ’ਤੇ ਇਕ ਛੋਟਾ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ, ਜਿਸ ਵਿਚ ਆਜ਼ਾਦੀ ਸੰਗਰਾਮ ਤੋਂ ਲੈ ਕੇ ਵਿਕਸਤ ਹੋ ਰਹੇ ਭਾਰਤ ਦੀਆਂ ਉਪਲਬੱਧੀਆਂ ’ਤੇ ਗਿਆਨਵਾਨ ਅਤੇ ਪ੍ਰੇਰਣਾਦਾਇਕ ਵਿਅਕਤੀਆਂ ਦੁਆਰਾ ਚਰਚਾ ਕੀਤੀ ਜਾਵੇਗੀ। ਆਜ਼ਾਦੀ ਦੇ ਅਮ੍ਰਿਤ ਮਹਾਉਤਸਵ ਮੌਕੇ ਰਾਸ਼ਟਰੀਗਾਨ ’ਤੇ ਕੇਂਦਰਿਤ ਇਕ ਵਿਸ਼ੇਸ਼ ਪ੍ਰੋਗਰਾਮ ਜੋੜਿਆ ਗਿਆ ਹੈ, ਜਿਸ ਵਿਚ ਇਸ ਪ੍ਰੋਗਰਾਮ ਦੁਆਰਾ ਅਸੰਗਠਿਤ ਨੌਜਵਾਨਾਂ ਨੂੰ ਮੌਕੇ ਮਿਲਣਗੇ, ਜਿਸ ਨਾਲ ਉਹ ਵੀ ਆਪਣੀ ਆਵਾਜ਼ ਵਿਚ ਰਾਸ਼ਟਰਗਾਨ ਗਾਉਂਦੇ ਹੋਏ ਉਸ ਦੀ ਵੀਡੀਓ ਬਣਾ ਕੇ ਅਪਲੋਡ ਕੀਤੀ ਜਾਵੇਗੀ ਅਤੇ ਇਨ੍ਹਾਂ ਰਾਸ਼ਟਰੀ ਪ੍ਰੋਗਰਾਮ ਵਿਚ ਭਾਗੀਦਾਰ ਬਣਨਗੇ।  
ਰਾਕੇਸ਼ ਕੁਮਾਰ ਨੇ ਦੱਸਿਆ ਕਿ ਇਸ ਮੌਕੇ ਨਹਿਰੂ ਯੁਵਾ ਕੇਂਦਰ ਦੁਆਰਾ ਸਮਾਜ ਦੇ ਪਤਵੰਤੇ ਸੱਜਣਾਂ ਤੋਂ ਆਜਾਦੀ ਦੀ 75ਵੀਂ ਵਰ੍ਹੇਗੰਢ ’ਤੇ ਪ੍ਰੇਰਿਤ ਸੰਦੇਸ਼ ਦੀ ਵੀਡੀਓ ਰਿਕਾਰਡ ਕਰਕੇ ਉਸ ਨੂੰ ਨਹਿਰੂ ਯੁਵਾ ਸੰਗਠਨ ਦੀ ਵੈਬਸਾਈਟ ’ਤੇ ਅਪਲੋਡ ਕੀਤਾ ਜਾਵੇਗਾ। ਇਸ ਨਾਲ ਸਮਾਜ ਦੇ ਪ੍ਰਭਾਵਸ਼ਾਲੀ ਵਿਅਕਤੀਆਂ ਦੇ ਨਾਲ ਦੂਰ-ਦਰਾਜ ਵਿਚ ਸਮਾਜ ਦੇ ਮਹੱਤਵਪੂਰਨ ਲੋਕਾਂ ਦੇ ਵਿਚਾਰ ਰਾਸ਼ਟਰੀ ਮੰਚ ਉਤੇ ਸਾਰਿਆਂ ਲਈ ਪਹੁੰਚਯੋਗ ਹੋਣਗੇ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਪ੍ਰੋਗਰਾਮ ਦੇ ਆਯੋਜਨ ਵਿਚ ਐਨ.ਐਸ.ਐਸ. ਸਹਿਯੋਗ ਕਰ ਰਹੀ ਹੈ। ਨਹਿਰੂ ਯੁਵਾ ਕੇਂਦਰ ਹੁਸ਼ਿਆਰਪੁਰ ਦੇ ਜ਼ਿਲ੍ਹਾ ਯੁਵਾ ਅਧਿਕਾਰੀ ਨੇ ਸਵੈਇੱਛੁਕ ਵਿਦਿਆਕ ਸੰਸਥਾਵਾਂ, ਐਨ.ਐਸ.ਐਸ., ਰਾਸ਼ਟਰੀ ਯੁਵਾ ਸਵੈਸੇਵਕਾਂ ਅਤੇ ਯੁਵਾ ਕਲੱਬ ਪ੍ਰਤੀਨਿੱਧੀਆਂ ਨੇ ਵੱਡੀ ਸੰਖਿਆ ਵਿਚ ਇਸ ਪ੍ਰੋਗਰਾਮ ਵਿਚ ਜੁੜਨੇ ਦੀ ਬੇਨਤੀ ਕੀਤੀ ਹੈ। 
ਇਸ ਮੌਕੇ ਲੈਫਟੀਨੈਂਟ ਜਨਰਲ ਜੇ.ਐਸ. ਢਿੱਲੋਂ (ਰਿਟਾ:), ਸਰਕਾਰੀ ਕਾਲਜ ਹੁਸ਼ਿਆਰਪੁਰ ਦੇ ਪ੍ਰਿੰਸੀਪਲ ਜਸਵਿੰਦਰ ਸਿੰਘ, ਨੈਸ਼ਨਲ ਅਵਾਰਡੀ ਪ੍ਰਮੋਦ ਕੁਮਾਰ ਸ਼ਰਮਾ, ਅਸ਼ੋਕ ਪੁਰੀ ਤੋਂ ਇਲਾਵਾ ਹੋਰ ਪਤਵੰਤੇ ਅਤੇ ਯੂਥ ਕਲੱਬਾਂ ਦੇ ਮੈਂਬਰ ਮੌਜੂਦ ਸਨ। 

Related posts

Leave a Reply