ਵੱਡੀ ਖ਼ਬਰ : ਕੰਕਾਲ ਪਿੰਜਰ ਨੇ ਮਚਾਈ ਦਹਿਸ਼ਤ, ਪੁਲਿਸ ਵੀ ਹੈਰਾਨ

ਜਲੰਧਰ: ਜਲੰਧਰ ਦੇ ਮਸ਼ਹੂਰ ਬਾਜ਼ਾਰ ਮਾਈ ਹੀਰਾ ਗੇਟ ਵਿਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਲੋਕਾਂ ਨੇ ਇਕ ਕੂੜੇ ਦੇ ਢੇਰ  ‘ਤੇ ਪਏ ਇਕ ਕੰਕਾਲ ਪਿੰਜਰ ਨੂੰ ਦੇਖਿਆ। ਇਸ ਸਮੇਂ ਦੌਰਾਨ ਲੋਕਾਂ ਵੱਲੋਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਜਾਣਕਾਰੀ ਮਿਲਦੇ ਸਾਰ  ਏ.ਐੱਸ ਆਈ. ਬਿੰਦਰ ਸਿੰਘ ਪੁਲਿਸ ਟੀਮ ਨਾਲ ਮੌਕੇ ‘ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ।

ਏ.ਐੱਸ. ਆਈ ਬਿੰਦਰ ਸਿੰਘ ਨੇ ਦੱਸਿਆ ਕਿ ਕੰਕਾਲ ਪਿੰਜਰ ਨੂੰ ਕਬਜੇ ਚ ਲੈ ਲਿਆ ਗਿਆ ਹੈ ਅਤੇ ਫਿਲਹਾਲ ਇਸਦੀ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਇਹ ਅਸਲ ਹੈ ਜਾਂ ਨਕਲੀ। ਜਿਸ ਨੂੰ ਜਾਂਚ ਲਈ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਇਹ ਕੰਕਾਲ ਪਿੰਜਰ  ਕਿਸ ਦਾ ਹੋਵੇਗਾ। 

Related posts

Leave a Reply