ਵੱਡੀ ਖ਼ਬਰ: ਗੁਰਦੁਆਰਾ ਸਾਹਿਬ ਦੇ ਥੰਮ੍ਹ ਸਾਹਿਬ ਤੋਂ ਨਿਸ਼ਾਨ ਸਾਹਿਬ ਨੂੰ ਉਤਾਰ ਕੇ ਦਰਖ਼ਤ ਨਾਲ ਬੰਨ੍ਹ ਦਿੱਤਾ, ਸਿੱਖਾਂ ਚ ਭਾਰੀ ਰੋਸ਼

ਕਾਬੁਲ: ਅਫ਼ਗਾਨਿਸਤਾਨ ਦੇ ਕਾਬੁਲ ਦੇ  ਕਸਬਾ ਖੇਲ ਬਾਬੂ ਚੱਕ ਮਾਨੀਆਂ ਵਿਚ ਸਥਿਤ ਇਤਿਹਾਸਕ ਗੁਰਦੁਆਰਾ ਥੜ੍ਹਾ ਸਾਹਿਬ ਵਿਚੋਂ ਤਾਲਿਬਾਨ ਕੱਟੜਪੰਥੀਆਂ ਨੇ ਨਿਸ਼ਾਨ ਸਾਹਿਬ ਉਤਾਰ ਕੇ ਇਕ ਦਰਖ਼ਤ ਨਾਲ ਬੰਨ੍ਹ ਦਿੱਤਾ ਹੈ । ਇਸ ਘਟਨਾ ਦੀ ਕਾਬੁਲ ਦੇ ਸਿੱਖ ਖ਼ਾਲਸਾ ਦੀਵਾਨ ਨੇ ਨਿਖੇਧੀ ਕੀਤੀ ਹੈ।

ਸੰਸਥਾ ਦੇ ਪ੍ਰਧਾਨ ਮਨੋਹਰ ਸਿੰਘ ਅਤੇ ਜਨਰਲ ਸਕੱਤਰ ਹੀਰਾ ਸਿੰਘ ਅਨੁਸਾਰ  ਕਾਬੁਲ ਤੋਂ  ਦੂਰ ਪੱਛਮ ’ਚ ਕਸਬਾ ਖੇਲ ਬਾਬੂ ਚੱਕ ਮਾਨੀਆਂ ਵਿਚ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਥੜ੍ਹਾ ਸਾਹਿਬ ਸਥਿਤ ਹੈ। ਮੁਲਕ ਦੇ ਮੌਜੂਦਾ ਹਾਲਾਤ ਵਿਚ ਤਾਲਿਬਾਨ ਦਾ ਦਬਦਬਾ ਵੱਧ ਰਿਹਾ ਹੈ ਅਤੇ ਘੱਟ ਗਿਣਤੀਆਂ ਦੇ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਅਜਿਹੇ ਵਿਚ ਹੁਣ ਇਸ ਜਗ੍ਹਾ ’ਤੇ ਇਕ ਵੀ ਸਿੱਖ ਜਾਂ ਹਿੰਦੂ ਪਰਿਵਾਰ ਨਹੀਂ ਰਹਿੰਦਾ। ਪਿਛਲੇ ਦਿਨੀਂ ਤਾਲਿਬਾਨੀਆਂ ਨੇ ਗੁਰਦੁਆਰਾ ਸਾਹਿਬ ਵਿਚੋਂ ਨਿਸ਼ਾਨ ਸਾਹਿਬ ਹਟਾਉਣ ਲਈ ਕਿਹਾ ਸੀ। ਉਨ੍ਹਾਂ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਵੀ ਸਫੇਦ ਰੰਗ ਕਰਵਾਉਣ ਦਾ ਹੁਕਮ ਦਿੱਤਾ  ਹੋਇਆ ਹੈ। ਬੀਤੇ ਦਿਨੀਂ ਉਨ੍ਹਾਂ ਗੁਰਦੁਆਰਾ ਸਾਹਿਬ ਦੇ ਥੰਮ੍ਹ ਸਾਹਿਬ ਤੋਂ ਨਿਸ਼ਾਨ ਸਾਹਿਬ ਨੂੰ ਉਤਾਰ ਕੇ ਉੱਥੇ ਮੌਜੂਦ ਇਕ ਦਰਖ਼ਤ ਨਾਲ ਬੰਨ੍ਹ ਦਿੱਤਾ

Related posts

Leave a Reply