ਵੱਡੀ ਖ਼ਬਰ : ਗੈਂਗਸਟਰ ਜੈਪਾਲ ਫਿਰੋਜ਼ਪੁਰੀਆ ਨੇ ਸਾਥੀਆਂ ਦੇ ਨਾਲ ਮਿਲ ਕੇ ਏਐੱਸਆਈ ਭਗਵਾਨ ਸਿੰਘ, ਐੱਸਆਈ ਦਲਵਿੰਦਰਜੀਤ ਸਿੰਘ ਦੀ ਗੋਲੀਆਂ ਮਾਰ ਕੇ ਕੀਤੀ ਸੀ ਹੱਤਿਆ

ਜਗਰਾਓ : ਗੈਂਗਸਟਰ ਜੈਪਾਲ ਫਿਰੋਜ਼ਪੁਰੀਆ ਨੇ ਸਾਥੀਆਂ ਦੇ ਨਾਲ ਮਿਲ ਕੇ ਏਐੱਸਆਈ ਭਗਵਾਨ ਸਿੰਘ, ਐੱਸਆਈ ਦਲਵਿੰਦਰਜੀਤ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੀ ਸੀ। ਸ਼ਨਿੱਚਰਵਾਰ ਦੇਰ ਸ਼ਾਮ ਨਵੀਂ ਆਨਜ ਮੰਡੀ ’ਚ ਹੋਈ ਵਾਰਦਾਤ ’ਚ ਜ਼ਖ਼ਮੀ ਹੋਮਗਾਰਡ ਜਵਾਨ ਰਾਜਵਿੰਦਰ ਸਿੰਘ ਵਾਸੀ ਪਿੰਡ ਢੋਲਾ ਥਾਣਾ ਗਿੱਦੜਬਾਹਾ ਜ਼ਿਲ੍ਹਾ ਮੁਕਤਸਰ ਦੇ ਬਿਆਨ ’ਤੇ ਗੈਂਗਸਟਰ ਜੈਪਾਲ ਫ਼ਿਰੋਜ਼ਪੁਰੀਆ, ਬੱਬੀ ਮੋਗਾ, ਜੱਸੀ ਖਰੜ ਜ਼ਿਲ੍ਹਾ ਐੱਸਬੀਐੱਸ ਨਗਰ ਤੇ ਇਕ ਅਣਪਛਾਤੇ ਖ਼ਿਲਾਫ਼ ਥਾਣਾ ਸਿਟੀ ਜਗਰਾਓ ’ਚ ਮੁਕੱਦਮਾ ਦਰਜ ਕੀਤਾ ਹੈ।

ਏਐੱਸਆਈ ਭਗਵਾਨ ਸਿੰਘ, ਐੱਸਆਈ ਦਲਵਿੰਦਰਜੀਤ ਸਿੰਘ ਤੇ ਰਾਜਵਿੰਦਰ ਸਿੰਘ ਸੀਆਈਏ ਸਟਾਫ ਤਾਇਨਾਤ ਹੈ। ਉਹ ਆਪਣੀ ਪ੍ਰਾਈਵੇਟ ਗੱਡੀ ’ਚ ਚੈਕਿੰਗ ਦੌਰਾਨ ਲੱਗਦੇ ਰੇਲਵੇ ਫਾਟਕ ਜਗਰਾਓਂ ਵੱਲੋਂ ਜਾ ਰਹੇ ਸੀ। ਸ਼ਾਮ 6.00 ਵਜੇ ਦੇ ਕਰੀਬ ਜਦੋਂ ਉਹ ਨਵੀਂ ਦਾਣਾ ਮੰਡੀ ਪਹੁੰਚੇ ਤਾਂ ਉਥੇ ਇਕ ਸਫੈਦ ਰੰਗ ਦੀ ਕਾਰ ਖੜ੍ਹੀ ਸੀ। ਕਾਰ ’ਚ ਦੋ ਨੌਜਵਾਨ ਉਤਰ ਕੇ ਡਿੱਗੀ ਤੋਂ ਇਕ ਲਾਲ ਰੰਗ ਦਾ ਸੂਟਕੇਸ ਕੱਢ ਕੇ ਕੈਂਟਰ ਨੰਬਰ ਪੀਵੀ04 ਏਡੀ 2526 ਦੇ ਕੈਬਿਨ ’ਚ ਬੈਠੇ ਹੋਏ ਵਿਅਕਤੀਆਂ ਨੂੰ ਫੜਾ ਰਹੇ ਸੀ। ਸ਼ੱਕ ਹੋਣ ’ਤੇ ਕੈਂਟਰ ’ਚ ਬੈਠੇ ਲੋਕਾਂ ਨਾਲ ਪੁੱਛਗਿੱਛ ਸ਼ੁਰੂ ਕੀਤੀ ਤੇ ਉਨ੍ਹਾਂ ਨੂੰ ਪਛਾਣ ਪੱਤਰ ਦਿਖਾਉਣ ਲਈ ਕਿਹਾ।

ਏਐੱਸਆਈ ਭਗਵਾਨ ਸਿੰਘ ਨੇ ਕਿਹਾ ਕਿ ਇਹ ਤਾਂ ਗੈਂਗਸਟਰ ਜੈਪਾਲ ਫਿਰੋਜ਼ਪੁਰੀਆ ਹੈ। ਕੈਂਟਰ ਤੋਂ ਥੱਲ੍ਹੇ ਉਤਰੇ ਨੌਜਵਾਨ ਨੇ ਕਾਰ ਦੇ ਨਜ਼ਦੀਕ ਖੜ੍ਹੇ ਆਪਣੇ ਦੂਸਰੇ ਸਾਥੀ ਨੂੰ ਕਿਹਾ ਬੱਬੀ ਇਸ ਨੂੰ ਘੇਰ ਲੈ। ਇਸ ਤੋਂ ਬਾਅਦ ਨੌਜਵਾਨ ਨੇ ਭਗਵਾਨ ਸਿੰਘ ਨੂੰ ਬਾਂਹ ਤੋਂ ਫੜ ਲਿਆ ਤੇ ਕੈਂਟਰ ਦੇ ਕੰਡਕਟਰ ਸੀਟ ਤੋਂ ਉਤਰੇ ਨੌਜਵਾਨ ਗੈਂਗਸਟਰ ਜੈਪਾਲ ਨੇ ਏਐੱਸਆਈ ਭਗਵਾਨ ਸਿੰਘ ’ਤੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ, ਜੋ ਉਸ ਦੀ ਧੋਣ ਦੇ ਪਿਛਲੇ ਪਾਸੇ ਲੱਗੇ। ਇਸ ਤੋਂ ਬਾਅਦ ਉਹ ਉਥੇ ਡਿੱਗ ਗਿਆ। ਕੈਂਟਰ ’ਚ ਡਰਾਈਵਰ ਵਾਲੀ ਸੀਟ ਤੋਂ ਇਕ ਹੋਰ ਨੌਜਵਾਨ ਨੇ ਉਤਰਦੇ ਹੀ ਆਪਣੇ ਪਿਸਤੌਲ ਤੋਂ ਏਐੱਸਆਈ ਦਲਵਿੰਦਰ ’ਤੇ ਫਾਇਰਿੰਗ ਕੀਤੀ ਤਾਂ ਉਹ ਆਪਣੇ ਬਚਾਅ ਲਈ ਭੱਜਣ ਲੱਗਾ ਤਾਂ ਗੋਲੀ ਉਸ ਦੇ ਪਿੱਛੇ ਪਿੱਠ ’ਤੇ ਲੱਗੀ ਤੇ ਦਲਜਿੰਦਰਜੀਤ ਸਿੰਘ ਵੀ ਉਥੇ ਡਿੱਗ ਗਿਆ।

Related posts

Leave a Reply