ਵੱਡੀ ਖ਼ਬਰ : ਚਿਕਨ ਸ਼ਾਪ ‘ਤੇ ਬੈਠੇ ਤਿੰਨ ਦੋਸਤਾਂ ‘ਤੇ 6 ਦੇ ਕਰੀਬ ਨਕਾਬਪੋਸ਼ਾਂ ਵੱਲੋਂ ਚਲਾਈਆਂ ਗੋਲੀਆਂ, ਇੱਕ ਨੌਜਵਾਨ ਦੀ ਮੌਤ, 2 ਦੀ ਹਾਲਤ ਗੰਭੀਰ

ਕਲਾਨੌਰ :   ਕਸਬਾ ਵਡਾਲਾ ਬਾਂਗਰ ਸਥਿਤ ਨੰਦਾ ਚਿਕਨ ਸ਼ਾਪ ‘ਤੇ ਬੈਠੇ ਤਿੰਨ ਦੋਸਤਾਂ ‘ਤੇ ਛੇ ਦੇ ਕਰੀਬ ਨਕਾਬਪੋਸ਼ਾਂ ਵੱਲੋਂ ਗੋਲੀਆਂ ਤੇ ਦਾਤਰ ਨਾਲ ਜਾਨ ਲੇਵਾ ਹਮਲਾ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੋ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਇਕ ਹਸਪਤਾਲ ਵਿਚ ਰੈਫਰ ਕਰ ਦਿੱਤਾ ਹੈ। ਇਸ ਘਟਨਾ ਦੀ ਖ਼ਬਰ ਮਿਲਦਿਆਂ ਹੀ ਤੁਰੰਤ ਡੀ ਐੱਸ ਪੀ ਜੀ ਐਸ ਨਾਗਰਾ, ਪੁਲਸ ਥਾਣਾ ਕਲਾਨੌਰ ਦੇ ਐੱਸ ਐੱਚ ਓ ਰੁਪਿੰਦਰ ਸਿੰਘ ਅਤੇ ਪੁਲਿਸ ਚੌਕੀ ਵਡਾਲਾ ਬਾਂਗਰ ਦੇ ਇੰਚਾਰਜ ਹਰਪਾਲ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪੁੱਜੇ।

ਜਾਣਕਾਰੀ ਅਨੁਸਾਰ ਨੰਦਾ ਚਿਕਨ ਸ਼ਾਪ ਵਡਾਲਾ ਬਾਂਗਰ ਤੇ ਜਸਵੰਤ ਸਿੰਘ ਪੁੱਤਰ ਕੈਪਟਨ ਸ਼ਿੰਗਾਰਾ ਸਿੰਘ ਵਾਸੀ ਸ਼ਾਹਪੁਰ, ਗਗਨ ਪੁੱਤਰ ਮੰਗਲ ਸਿੰਘ ਵਾਸੀ ਪੰਡਵਾਂ ਅਤੇ ਦਲਜੀਤ ਸਿੰਘ ਵਾਸੀ ਢੇਸੀਆਂ ਚਿਕਨ ਸ਼ਾਪ ‘ਤੇ ਮੀਟ ਖਾ ਰਹੇ ਸਨ ਕਿ ਇਸ ਦੌਰਾਨ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਆਏ ਛੇ ਦੇ ਕਰੀਬ ਨਕਾਬਪੋਸ਼ ਨੌਜਵਾਨਾਂ ਨੇ ਆਉਂਦਿਆਂ ਹੀ ਚਿਕਨ ਸ਼ਾਪ ਅੰਦਰ ਬੈਠੇ ਤਿੰਨਾਂ ਦੋਸਤਾਂ ‘ਤੇ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਇਸ ਦੌਰਾਨ ਗਗਨ ‘ਤੇ ਦਾਤਰਾਂ ਨਾਲ ਵਾਰ ਵੀ ਕੀਤੇ ਗਏ। ਇਸ ਦੌਰਾਨ ਜਸਵਿੰਦਰ ਸਿੰਘ ਹੈਪੀ ਵਾਸੀ ਸ਼ਾਹਪੁਰ ਜੋ ਦੁਬਈ ਤੋਂ ਵਾਪਸ ਆਣ ਕੇ ਆਉਣ ਵਾਲੇ ਦਿਨਾਂ ‘ਚ ਕੈਨੇਡਾ ਜਾ ਰਿਹਾ ਸੀ ਗੋਲ਼ੀ ਲੱਗਣ ਕਾਰਨ ਬਟਾਲਾ ਹਸਪਤਾਲ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ । ਇਸ ਤੋਂ ਇਲਾਵਾ ਦਲਜੀਤ ਸਿੰਘ ਢੇਸੀਆਂ ਨੂੰ ਵੀ ਗੋਲੀ ਲੱਗਣ ਕਾਰਨ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਉਸ ਨੂੰ ਵੀ ਅੰਮ੍ਰਿਤਸਰ ਦੇ ਇਕ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ ਜਦਕਿ ਤੀਸਰਾ ਸਾਥੀ ਗਗਨ ਜਿਸ ਤੇ ਤੇਜ਼ਧਾਰ ਦਾਤਰਾਂ ਨਾਲ ਹਮਲਾ ਕੀਤਾ ਗਿਆ ਸੀ ਉਸ ਨੂੰ ਵੀ ਅੰਮ੍ਰਿਤਸਰ ਦੇ ਇਕ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ ।

Related posts

Leave a Reply