ਵੱਡੀ ਖ਼ਬਰ : ਚੌਧਰੀ ਨੇ ਜੁੱਤੀ ਪਾ ਕੇ ਮਾਂ ਭਗਵਤੀ ਦੀ ਤਸਵੀਰ ਅੱਗੇ ਜੋਤ ਜਗਾ ਦਿੱਤੀ, ਹਿੰਦੂਆਂ ’ਚ ਭਾਰੀ ਰੋਸ, ਸ਼ਿਵਸੈਨਾ ਨੇ FIR ਦਰਜ ਕਰਨ ਦੀ ਕੀਤੀ ਮੰਗ

ਜਲੰਧਰ (ਬਾਵਾ ) : 
ਸਾਂਸਦ ਸੰਤੋਖ ਸਿੰਘ ਚੌਧਰੀ ਵਿਵਾਦਾਂ ’ਚ ਘਿਰਦੇ ਗਏ ਹਨ। ਜੁੱਤੀ ਪਾ ਕੇ ਜੋਤ ਜਗਾਉਣ ਉੱਤੇ ਸ਼ਿਵਸੈਨਾ ਹਿੰਦ ਨੇ ਇਸ ’ਤੇ ਰੋਸ ਪ੍ਰਗਟਾਇਆ ਹੈ। ਸ਼ਿਵਸੈਨਾ ਦੇ ਰਾਸ਼ਟਰੀ ਯੁਵਾ ਪ੍ਰਧਾਨ ਇਸ਼ਾਂਤ ਸ਼ਰਮਾ ਨੇ ਕਿਹਾ ਕਿ ਜੁੱਤੀ ਪਾ ਕੇ ਮਾਂ ਭਗਵਤੀ ਦੀ ਤਸਵੀਰ ਅੱਗੇ ਜੋਤ ਜਗਾਉਣੀ ਹਿੰਦੂ ਧਰਮ ਦੀ ਉਲੰਘਣਾ ਕੀਤੀ ਹੈ।

ਇਸ ਲੈ ਕੇ ਹਿੰਦੂਆਂ ’ਚ ਭਾਰੀ ਰੋਸ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੀ ਤਸਵੀਰ ਨੂੰ ਖੁਦ ਹੀ ਇੰਟਰਨੈੱਟ ਮੀਡੀਆ ’ਤੇ ਸ਼ੇਅਰ ਕੀਤਾ ਹੈ।
ਅਸਲ ਚ ਬੀਐੱਸਐੱਨਐੱਲ ਵੱਲੋ ਹਾਲ ਹੀ ’ਚ ਕਰਵਾਏ ਗਏ ਹਿੰਦੀ ਦਿਵਸ ਪ੍ਰੋਗਰਮਾ ਦੌਰਾਨ ਮੁੱਖ ਰੂਪ ਨਾਲ ਪਹੁੰਚੇ ਸੰਸਦ ਚੌਧਰੀ ਸੰਤੋਖ ਸਿੰਘ ਨੇ ਆਰਤੀ ਉਤਾਰਨ ਦੌਰਾਨ ਜੁੱਤੀ ਪਾਈ ਹੋਈ ਸੀ।
ਇਸ ਦੇ ਇਲਾਵਾ ਸੰਸਦ ਦੇ ਨਾਲ ਖੜ੍ਹੇ ਹੋਏ ਲੋਕਾਂ ਨੇ ਵੀ ਜੁੱਤੀਆਂ ਪਾਈਆਂ ਸੀ। ਇਸ਼ਾਂਤ ਸ਼ਰਮਾ ਨੇ ਕਿਹਾ ਕਿ ਹਿੰਦੂ ਧਰਮ ’ਚ ਦੇਵੀ ਦੇਵਤਿਆਂ ਦੇ ਸਾਹਮਣੇ ਜੋਤ ਜਗਾਉਣ ਤੇ ਆਰਤੀ ਉਤਾਰਨ ਸਮੇਂ ਪੈਰਾ ਤੋਂ ਜੁੱਤੀ ਉਤਾਰਨਾ ਜ਼ਰੂਰੀ ਹੈ। ਸੰਸਦ ਮੈਂਬਰ ਨੇ ਇਸ ਤਰ੍ਹਾਂ ਨਹੀਂ ਕੀਤਾ।

Related posts

Leave a Reply